ਨਵੀਂ ਦਿੱਲੀ: India vs Bangladesh ICC cricket world cup 2019: ਭਾਰਤ ਤੇ ਬੰਗਲਾਦੇਸ਼ ਦੇ ਮੈਚ ਦੌਰਾਨ ਇਕ ਬਜ਼ੁਰਗ ਕ੍ਰਿਕਟ ਫੈਨ ਆਪਣੇ ਦੇਸ਼ ਦੇ ਕ੍ਰਿਕਟਰਸ ਨੂੰ ਸਪੋਰਟ ਕਰਨ ਮੈਦਾਨ 'ਤੇ ਪਹੁੰਚੀ। ਕਮਾਲ ਦੀ ਗੱਲ ਇਹ ਹੈ ਕਿ ਉਹ 87 ਸਾਲ ਦੀ ਹੈ ਅਤੇ ਵ੍ਹੀਲਚੇਅਰ 'ਤੇ ਸਟੇਡੀਅਮ ਪਹੁੰਚੀ। ਉਨ੍ਹਾਂ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਉਮਰ ਦੇ ਇਸ ਪੜਾਅ 'ਚ ਉਨ੍ਹਾਂ ਭਾਰਤੀ ਕ੍ਰਿਕਟਰਸ ਨੂੰ ਰੱਜ ਕੇ ਹੱਲਾਸ਼ੇਰੀ ਦਿੱਤੀ ਤੇ ਇਸ ਦੌਰਾਨ ਉਹ ਬਹੁਤ ਖ਼ੁਸ਼ ਨਜ਼ਰ ਆਈ।


ਭਾਰਤੀ ਟੀਮ ਦੀ ਬੱਲੇਬਾਜ਼ੀ ਦੌਰਾਨ ਉਨ੍ਹਾਂ ਦੇ ਹੱਲਸ਼ੇਰੀ ਦਿੰਦਿਆਂ ਦੀ ਤਸਵੀਰ ਵੀ ਟੀਵੀ 'ਤੇ ਨਜ਼ਰ ਆਈ। ਇਸ ਦ੍ਰਿਸ਼ ਨੂੰ ਦੇਖ ਕੇ ਕੁਮੈਂਟੇਟਰ ਵੀ ਹੈਰਾਨ ਰਹਿ ਗਏ। ਹਰਸ਼ ਭੋਗਲੇ ਨੇ ਕਿਹਾ ਕਿ ਇਹ ਕਿੰਨਾ ਚੰਗਾ ਨਜ਼ਾਰਾ ਹੈ। ਇਸ ਤਰ੍ਹਾਂ ਦੇ ਫੈਨਸ ਦੀ ਤਰ੍ਹਾਂ ਦੇ ਫੈਨਸ ਕਾਰਨ ਹੀ ਕ੍ਰਿਕਟ ਹੋਰ ਰੋਮਾਂਚਕ ਬਣ ਗਿਆ ਹੈ।


ਸਟੇਡੀਅਮ 'ਚ ਮੌਜੂਦ ਦਰਸ਼ਕਾਂ ਨੇ ਇਸ ਕਮਾਲ ਦੀ ਕ੍ਰਿਕਟ ਫੈਨ ਨਾਲ ਸੈਲਫੀਆਂ ਵੀ ਲਈਆਂ।


ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 87 ਸਾਲ ਦੀ ਇਸ ਬਜ਼ੁਰਗ ਕ੍ਰਿਕਟ ਫੈਨ ਨਾਲ ਬੰਗਲਾਦੇਸ਼ ਖ਼ਿਲਾਫ਼ ਮਿਲੀ ਜਿੱਤ ਤੋਂ ਬਾਅਦ ਮੁਲਕਾਤ ਕੀਤੀ।

Posted By: Akash Deep