ਭਾਰਤੀ ਟੀਮ ਦੇ ਸਪਿੰਨਰ ਯੁਜਵਿੰਦਰ ਚਹਿਲ (Yujvendra Chahal) ਫਿਲਹਾਲ ਖੇਡ ਤੋਂ ਦੂਰ ਹਨ। ਚਹਿਲ ਵੈਸਟਇੰਡੀਜ਼ (West Indies) ਦੌਰੇ ਲਈ ਟੀਮ ਦਾ ਹਿੱਸਾ ਨਹੀਂ ਹਨ। ਇਸ ਸਭ ਦੌਰਾਨ ਚਹਿਲ ਦਾ ਇੰਸਟਾਗ੍ਰਾਮ ਅਕਾਊਂਟ (Instagram Account) ਹੈਕ ਹੋ ਗਿਆ ਹੈ। ਅਕਾਊਂਟ ਹੈਕਰ ਨੇ ਇਸ ਘਟਨਾ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ। ਇੰਨਾ ਹੀ ਨਹੀਂ ਉਨ੍ਹਾਂ ਦੀ ਪ੍ਰਾਈਵੇਟ ਚੈਟ ਦਾ ਸਕਰੀਨ ਸ਼ਾਟ ਵੀ ਸ਼ੇਅਰ ਕਰ ਦਿੱਤਾ, ਜੋ ਵਾਇਰਲ ਹੋ ਰਿਹਾ ਹੈ।

ਰਾਜਸਥਾਨ ਰਾਇਲਜ਼ ਨੇ ਹੈਕ ਕੀਤਾ ਅਕਾਊਂਟ

ਯੁਜਵਿੰਦਰ ਚਹਿਲ ਦਾ ਇੰਸਟਾਗ੍ਰਾਮ ਅਕਾਊਂਟ IPL ਟੀਮ ਰਾਜਸਥਾਨ ਰਾਇਲਜ਼ ਨੇ ਹੈਕ ਕਰ ਲਿਆ ਹੈ। ਹਾਲਾਂਕਿ ਇਹ ਸਭ ਕੁਝ ਮਜ਼ਾਕ ਵਿਚ ਕੀਤਾ ਜਾਂਦਾ ਹੈ। ਰਾਜਸਥਾਨ ਰਾਇਲਸ ਨੇ ਟਵੀਟ ਕਰ ਕੇ ਯੁਜਵਿੰਦਰ ਦੇ ਇੰਸਟਾਗ੍ਰਾਮ ਅਕਾਊਂਟ ਦੇ ਹੈਕ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ 'ਚ ਚਾਹਲ ਦੀ ਚੈਟ ਦਾ ਸਕਰੀਨ ਸ਼ਾਟ ਨਜ਼ਰ ਆ ਰਿਹਾ ਹੈ।

ਪ੍ਰਾਈਵੇਟ ਚੈਟ ਹੋਈ ਲੀਕ

ਰਾਜਸਥਾਨ ਰਾਇਲਜ਼ ਨੇ ਟਵਿੱਟਰ 'ਤੇ ਯੁਜਵਿੰਦਰ ਚਹਿਲ ਦੀ ਚੈਟ ਦਾ ਸਕ੍ਰੀਨਸ਼ਾਟ ਪੋਸਟ ਕੀਤਾ ਹੈ ਜਿਸ ਵਿਚ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ, ਸੰਜੂ ਸੈਮਸਨ, ਮਹਿੰਦਰ ਸਿੰਘ ਧੋਨੀ, ਜੋਸ ਬਟਲਰ ਤੇ ਰੋਹਿਤ ਸ਼ਰਮਾ ਦੇ ਅਕਾਊਂਟ ਤੋਂ ਬਣੇ ਮੈਸੇਜ ਨਜ਼ਰ ਆ ਰਹੇ ਹਨ। ਧਨਸ਼੍ਰੀ ਨੇ ਲਿਖਿਆ ਹੈ ਕਿ ਤੁਸੀਂ ਸਾਡੇ ਵੀਡੀਓ 'ਚ ਵਾਪਸ ਆ ਗਏ ਹੋ। ਇਸ ਦੇ ਨਾਲ ਹੀ ਰੋਹਿਤ ਨੇ ਲਿਖਿਆ, 'ਅਕਾਊਂਟ ਡਿਲੀਟ ਕਰ ਦਿਓ।'

Posted By: Seema Anand