ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲਾਕਡਾਊਨ ਕੀਤਾ ਗਿਆ ਸੀ, ਜਿਸ ਦੀ ਵਜ੍ਹਾ ਨਾਲ ਕ੍ਰਿਕਟਰਾਂ ਨੂੰ ਘਰ 'ਚ ਰਹਿਣਾ ਪੈ ਰਿਹਾ ਹੈ। ਘਰ 'ਚ ਰਹਿਣਾ ਨਾਲ ਆਸਟ੍ਰੇਲੀਆਈ ਟੀਮ ਦੇ ਧਾਕੜ ਓਪਨਰ ਡੇਵਿਡ ਵਾਰਨਰ ਨੇ ਆਪਣਾ ਤੇ ਆਪਣੇ ਫੈਨਜ਼ ਦਾ ਸਮਾਂ ਬਿਤਾਉਣ ਲਈ ਟਿਕਟਾਕ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ। ਵਾਰਨਰ ਆਏ ਦਿਨੀਂ ਸੋਸ਼ਲ ਮੀਡੀਆ 'ਤੇ ਮਨੋਰੰਜਨ ਵੀਡੀਓ ਸ਼ੇਅਰ ਕਰਦੇ ਆ ਰਹੇ ਹਨ। ਭਾਰਤੀ ਫਾਨਜ਼ ਲਈ ਉਹ ਬਾਲੀਵੁੱਡ ਤੇ ਦੱਖਣੀ ਭਾਰਤ ਦੇ ਸਿਨੇਮਾ ਗਾਣੇ ਤੇ ਡਾਇਲਾਗ ਦਾ ਇਸਤੇਮਾਲ ਕਰਦੇ ਹਨ।


ਆਸਟ੍ਰੇਲੀਆਈ ਖਿਡਾਰੀ ਨੇ ਹਾਲ ਹੀ 'ਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਬਾਦਸ਼ਾਹ ਦੇ ਫੇਮਸ ਗਾਣੇ 'ਗੇਂਦਾ ਫੂਲ' 'ਤੇ ਨੱਚਦੇ ਹੋਏ ਦੇਖਿਆ ਗਿਆ ਹੈ। ਲੱਖਾਂ ਦੀ ਗਿਣਤੀ 'ਚ ਟਿਕਟਾਕ 'ਤੇ ਫੈਨ ਫਾਲੋਇੰਗ ਰੱਖਣ ਵਾਲੇ ਵਾਰਨਰ ਨੇ ਹਾਲ ਹੀ 'ਚ ਇਕ ਮੈਸ਼ਅੱਪ ਸ਼ੇਅਰ ਕੀਤਾ ਸੀ, ਜਿਸ 'ਚ ਉਹ ਖੁਦ ਤੇ ਉਨ੍ਹਾਂ ਦੀ ਪਤਨੀ ਕੈਂਡੀ ਤੇ ਉਸ ਦੇ ਬੱਚੇ ਥਿਰਕ ਰਹੇ ਹਨ। ਹਾਲਾਂਕਿ ਇਸ ਵੀਡੀਓ ਨੂੰ ਐਡਿਟ ਇਕ ਭਾਰਤੀ ਨੇ ਕੀਤਚਾ ਹੈ। ਇਹ ਇਕ ਤੇਲੁਰੂ ਫ਼ਿਲਮ ਦਾ ਗਾਣਾ ਹੈ। ਸਿ ਦੀ ਵੀਡੀਓ 'ਤੇ ਯੁਵਰਾਜ ਸਿੰਘ ਨੇ ਕਮੈਂਟ ਕੀਤਾ ਹੈ।


ਡੇਵਿਡ ਵਾਰਨਰ ਨੂੰ ਇਸ ਤੋਂ ਪਹਿਲਾਂ ਵੀ ਟਿਕਟਾਕ ਵੀਡੀਓ ਲਈ ਟ੍ਰੇਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਸਟ੍ਰੇਲੀਆਈ ਟੀਮ ਦੇ ਕਈ ਖਿਡਾਰੀ ਪ੍ਰੈਕਟਿਸ ਲਈ ਮੈਦਾਨ 'ਚ ਨਜ਼ਰ ਆਏ ਹਨ, ਪਰ ਡੇਵਿਡ ਵਾਰਨਰ ਅਜੇ ਵੀ ਘਰ 'ਚ ਹੀ ਹਨ। ਸੋਮਵਾਰ ਨੂੰ ਉਨ੍ਹਾਂ ਦੇ ਨਾਲ ਬੱਲੇਬਾਜ਼ ਸਟੀਵ ਸਮਿਥ ਵੀ ਨੇਟ ਸੇਸ਼ਨ ਲਈ ਤਿੰਨ ਮਹੀਨਿਆਂ ਦੇ ਬਾਅਦ ਮੈਦਾਨ 'ਚ ਉਤਰੇ ਹਨ।

Posted By: Sarabjeet Kaur