ਨਵੀਂ ਦਿੱਲੀ, ਇਨ੍ਹੀਂ ਦਿਨੀਂ ਯੁਵਰਾਜ ਸਿੰਘ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਹਨ ਅਤੇ ਇਸ ਵਿਸ਼ਵ ਕੱਪ 'ਚ ਉਨ੍ਹਾਂ ਦੀ ਖੇਡਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਹੁਣ ਯੁਵੀ ਨੇ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਲੀ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਨੂੰ ਬਹੁਤ ਮਹੱਤਵਪੂਰਣ ਕਰਾਰ ਦਿੱਤਾ ਹੈ। ਯੁਵੀ ਦੇ ਮੁਤਾਬਕ ਧੋਨੀ ਵਿਰਾਟ ਨੂੰ ਸਹੀ ਦਿਸ਼ਾ ਦਿਖਾਉਣ ਵਾਲੇ ਖਿਡਾਰੀ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਫੈਸਲੇ ਲੈਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਧੋਨੀ ਦੇ ਫਾਰਮ ਦੇ ਬਾਰੇ ਅਤੇ ਬੱਲੇਬਾਜ਼ੀ 'ਚ ਉਨ੍ਹਾਂ ਦੀ ਥਾਂ ਨੂੰ ਲੈ ਕੇ ਕਾਫ਼ੀ ਚਰਚਾ ਹੁੰਦੀ ਰਹੀ ਹੈ ਪਰ ਇਸ 'ਤੇ ਵੀ ਕਈ ਸਾਬਕਾ ਭਾਰਤੀ ਦਿੱਗਜ ਖਿਡਾਰੀਆਂ ਦਾ ਵੀ ਕਹਿਣਾ ਹੈ ਕਿ ਉਹ ਮੈਚ ਦੀ ਸਥਿਤੀ ਨੂੰ ਛੇਤੀ ਹੀ ਸਮਝ ਲੈਂਦੇ ਹਨ ਅਤੇ ਸਹੀ ਸਮੇਂ 'ਤੇ ਸਹੀ ਫੈਸਲਾ ਕਰਦੇ ਹਨ। ਇਸ ਕਾਰਨ ਉਹ ਬਹੁਤ ਖਾਸ ਖਿਡਾਰੀ ਬਣ ਜਾਂਦੇ ਹਨ।

ਸਾਲ 2011 ਵਿਸ਼ਵ ਕੱਪ 'ਚ ਮੈਨ ਆਫ ਦ ਟੂਰਨਾਮੈਂਟ ਚੁਣੇ ਗਏ ਯੁਵਰਾਜਸਿੰਘ ਨੇ ਧੋਨੀ ਬਾਰੇ ਕਿਹਾ ਕਿ ਮਾਹੀ ਦਾ ਕ੍ਰਿਕਟ ਗਿਆਨ ਕਮਾਲ ਦਾ ਹੈ। ਵਿਕਟ ਕੀਪਰ ਦੇ ਤੌਰ 'ਤੇ ਤੁਸੀਂ ਖੇਡ 'ਤੇ ਆਪਣੀ ਨਜ਼ਰਾਂ ਲਗਾ ਕੇ ਰੱਖਣ ਲਈ ਸਭ ਤੋਂ ਬਿਹਤਰੀਨ ਥਾਂ 'ਤੇ ਖੜ੍ਹੇ ਹੁੰਦੇ ਹਨ। ਧੋਨੀ ਨੇ ਪਿਛਲੇ ਕੁਝ ਸਾਲਾਂ 'ਚ ਸ਼ਾਨਦਾਰ ਤਰੀਕੇ ਨਾਲ ਕੰਮ ਕੀਤਾ ਹੈ। ਉਹ ਇਕ ਸ਼ਾਨਦਾਰ ਕਪਤਾਨ ਵੀ ਰਹੇ ਹਨ ਨਾਲ ਹੀ ਨੌਜਵਾਨ ਖਿਡਾਰੀਆਂ ਅਤੇ ਕਪਤਾਨ ਵਿਰਾਟ ਦਾ ਸਹੀ ਮਾਰਗਦਰਸ਼ਨ ਕਰਦੇ ਰਹਿੰਦੇ ਹਨ।

ਸਾਲ 2007 ਟੀ 20 ਵਿਸ਼ਵਕੱਪ ਦੌਰਾਨ ਯੁਵੀ ਨੇ ਇਕ ਹੀ ਓਵਰ ਵਿਚ ਛੇ ਛੱਕੇ ਮਾਰਨ ਵਾਲੇ ਤੂਫਾਨੀ ਬੱਲੇਬਾਜ਼ ਯੁਵੀ ਨੇ ਕਿਹਾ ਕਿ ਮੈਦਾਨ 'ਤੇ ਕੋਈ ਵੀ ਫੈਸਲਾ ਕਰਨ ਦੇ ਮਾਮਲੇ 'ਚ ਧੋਨੀ ਦੀ ਮੌਜੂਦਗੀ ਕਾਫੀ ਅਹਿਮ ਹੈ। ਧੋਨੀ ਦੀ ਬੱਲੇਬਾਜ਼ੀ ਦੇ ਬਾਰੇ 'ਚ ਯੁਵੀ ਨੇ ਕਿਹਾ ਕਿ ਆਸਟ੍ਰੇਲੀਆ 'ਚ ਉਹ ਉਸੇ ਤਰ੍ਹਾਂ ਨਾਲ ਖੇਡ ਰਹੇ ਸਨ ਅਤੇ ਗੇਂਦ ਨੂੰ ਹਿੱਟ ਕਰ ਰਹੇ ਸਨ ਜਿਸਦੇ ਲਈ ਉਹ ਮਸ਼ਹੂਰ ਹਨ। ਮੈਂ ਉਨ੍ਹਾਂ ਨੂੰ ਅੱਗੇ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਧੋਨੀ ਦੇ ਬੱਲੇਬਾਜ਼ੀ ਨੰਬਰ ਦੇ ਬਾਰੇ ਯੁਵੀ ਨੇ ਕਿਹਾ ਕਿ ਇਸਦੇ ਬਾਰੇ ਤੁਹਾਨੂੰ ਧੋਨੀ ਤੋਂ ਹੀ ਪੁੱਛਣਾ ਚਾਹੀਦਾ ਹੈ ਕਿ ਉਹ ਕਿਸ ਨੰਬਰ 'ਤੇ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ। ਯੁਵੀ ਦੇ ਕਹਿਣ ਦਾ ਮਤਲਬ ਸ਼ਾਇਦ ਇਹ ਸੀ ਕਿ ਧੋਨੀ ਮੈਚ ਦੇ ਹਾਲਾਤ ਦੇ ਹਿਸਾਬ ਨਾਲ ਬੱਲੇਬਾਜ਼ੀ ਲਈ ਆ ਸਕਦੇ ਹਨ।

ਇਸ ਸਾਲ ਯੁਵਰਾਜ ਸਿੰਘ ਆਈਪੀਐੱਲ 'ਚ ਮੁੰਬਈ ਇੰਡੀਅਨਸ ਲਈ ਖੇਡਣਗੇ। ਆਈਪੀਐੱਲ 'ਚ ਮੁੰਬਈ ਲਈ ਖੇਡਣ ਦੇ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੇ ਕਪਤਾਨ ਰੋਹਿਤ ਸ਼ਰਮਾ ਦਾ ਦਬਾਅ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਯੁਵੀ ਨੇ ਕਿਹਾ ਕਿ ਜੇਕਰ ਮੈਂ ਮਿਡਲ ਆਰਡਰ 'ਚ ਯੋਗਦਾਨ ਦੇ ਸਕਦਾ ਹਾਂ ਤਾਂ ਇਸ ਨਾਲ ਰੋਹਿਤ ਦਾ ਦਬਾਅ ਘੱਟ ਹੋਵੇਗਾ ਅਤੇ ਉਹ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਨੈਚੁਰਲ ਗੇਮ ਖੇਡ ਸਕਣਗੇ।

Posted By: Seema Anand