ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਅੱਜ ਯਾਨੀ ਸ਼ੁੱਕਰਵਾਰ 3 ਜੁਲਾਈ ਨੂੰ ਆਪਣਾ 40ਵਾਂ ਜਨਮਦਿਨ ਮੰਨਾ ਰਹੇ ਹਨ। ਹਾਲਾਂਕਿ, ਲਾਕਡਾਊਨ ਕਾਰਨ ਹਰਭਜਨ ਸਿੰਘ ਕੋਈ ਪਾਰਟੀ ਦਾ ਆਯੋਜਨ ਨਹੀਂ ਕਰ ਸਕਦੇ ਹਨ ਪਰ ਉਨ੍ਹਾਂ ਦੇ ਹੀ ਸਾਥੀ ਉਨ੍ਹਾਂ ਤੋਂ ਪਾਰਟੀ ਦੀ ਮੰਗ ਕਰ ਰਹੇ ਹਨ। ਅਕਸਰ ਕਿਸੇ ਦੋਸਤ ਦਾ ਜਨਮਦਿਨ ਆਉਂਦਾ ਹੈ ਤਾਂ ਉਸ ਦੇ ਦੋਸਤ ਉਸ ਤੋਂ ਪਾਰਟੀ ਦੇ ਰੂਪ 'ਚ ਟ੍ਰੀਟ ਮੰਗਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਕੀਤੇ ਗਏ ਲਾਕਡਾਊਨ ਕਾਰਨ ਸਾਰੇ ਲੋਕ ਆਪਣੇ-ਆਪਣੇ ਘਰਾਂ 'ਚ ਹਨ।

ਉੱਧਰ, ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਆਪਣੇ ਜਿਗਰੀ ਦੋਸਤ ਹਰਭਜਨ ਸਿੰਘ ਨੂੰ ਬਰਥਡੇਅ ਵਿਸ਼ ਕੀਤਾ ਹੈ ਤੇ ਉਨ੍ਹਾਂ ਤੋਂ ਵੀ ਇਹ ਪੁੱਛਿਆ ਹੈ ਕਿ ਹੁਣ ਤੁਹਾਡੀ ਉਮਰ 40 ਹੈ ਜਾਂ 47। ਦਰਅਸਲ, ਯੁਵਰਾਜ ਨੇ ਹੈਪੀ ਬਰਥਡੇਅ ਵਾਲੇ ਗਾਣੇ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਨੂੰ ਬਰਥਡੇਅ ਵਿਸ਼ ਕੀਤਾ ਹੈ, ਜਿਸ 'ਚ ਦੋਵੇਂ ਵੱਖ-ਵੱਖ ਥਾਵਾਂ 'ਤੇ ਮਸਤੀ ਕਰ ਰਹੇ ਹਨ ਤੇ ਇਕ ਦੂਜੇ 'ਤੇ ਵਿਅੰਗ ਕੱਸ ਰਹੇ ਹਨ। ਇਸ ਦੌਰਾਨ ਇਕ ਸ਼ੋਅ 'ਚ ਜਦੋਂ ਇਕ ਐਂਕਰ ਨੇ ਯੁਵੀ ਤੋਂ ਭੱਜੀ ਦੀ ਉਮਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਭੱਜੀ ਦੀ ਉਮਰ 47 ਦੱਸੀ, ਜਦਕਿ ਭੱਜੀ ਨੇ ਯੁਵਰਾਜ ਦੀ ਉਮਰ 147 ਦੱਸੀ। ਅਜਿਹੀ ਹੈ ਯਾਦਾਂ ਨਾਲ ਭਰੀ ਇਹ ਵੀਡੀਓ, ਜਿਸ ਨੂੰ ਤੁਸੀਂ ਯੁਵਰਾਜ ਸਿੰਘ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦੇਖ ਸਕਦੇ ਹੋ।

ਇਸ ਪੋਸਟ ਦੇ ਕੈਪਸ਼ਨ 'ਚ ਯੁਵਰਾਜ ਨੇ ਲਿਖਿਆ ਹੈ, 'ਇਹ ਤੁਹਾਡਾ 40ਵਾਂ ਬਰਥਡੇਅ ਜਾਂ ਫਿਰ 47ਵਾਂ? ਇਹ ਕੁਝ ਯਾਦਾਂ ਹਨ, ਜਦੋਂ ਅਸੀਂ ਇਕਦੂਜੇ 'ਤੇ ਵਿਅੰਗ ਕੱਸ ਰਹੇ ਹਨ। ਤੁਸੀਂ ਹਮੇਸ਼ਾ ਦੁਨੀਆ ਨੂੰ ਸਾਬਿਤ ਕੀਤਾ ਹੈ ਕਿ ਕਿ ਤੁਸੀਂ ਹਮੇਸ਼ਾ ਕਿੰਗ ਹੋ, ਕੁਆਰੰਟਾਈਨ ਤੋਂ ਬਾਅਦ 100 ਫੀਸਦੀ ਪਾਰਟੀ ਲੈਣੀ ਹੈ। ਤੁਹਾਡਾ ਦਿਨ ਵਧੀਆ ਰਹੇ। ਲਵ ਯੂ ਭਾਜੀ।' ਵਿਰਾਟ ਕੋਹਲੀ ਨੇ ਵੀ ਹਰਭਜਨ ਸਿੰਘ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਵਾਂ ਮਜਾਕੀਆ ਲਹਿਜੇ 'ਚ ਦਿੱਤੀ ਹੈ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਸਟਾ ਸਟੋਰੀ 'ਚ ਇਕ ਫੋਟੋ ਲਗਾਈ ਹੈ, ਜਿਸ 'ਚ ਭੱਜੀ ਫੁੱਟਬਾਲ ਖੇਡ ਰਹੇ ਹਨ। ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'ਔਹ ਬੱਲੇ ਭਜੂ ਪਾ, ਕੀ ਕਿਕ ਹੈ। ਤੁਹਾਨੂੰ ਜਨਮਦਿਨ ਦੀਆਂ ਵਧਾਈਆਂ। ਭਗਵਾਨ ਖੁਸ਼ ਰੱਖੇ। ਕਿਕ 'ਚ ਸੁਧਾਰ ਕਰ ਲਓ ਪਲੀਜ਼।'

Posted By: Amita Verma