ਹਰਸ਼ਾ ਭੋਗਲੇ ਦੀ ਕਲਮ ਤੋਂ

ਇੰਨੇ ਸਾਲਾਂ ਤੋਂ ਮੈਨੂੰ ਇਕ ਗੱਲ ਨੇ ਕਾਫ਼ੀ ਹੈਰਾਨ ਕੀਤਾ ਹੈ ਕਿ ਆਖ਼ਿਰ ਉਹ ਕਿਹੜੀ ਗੱਲ ਹੈ ਜੋ ਇਸ ਲੀਗ ਨੂੰ ਏਨਾ ਲੋਕਪ੍ਰਿਅ ਬਣਾਉਂਦੀ ਹੈ। ਇਕ ਅਜਿਹਾ ਟੂਰਨਾਮੈਂਟ ਜਿਸ ਦਾ ਹਿੱਸਾ ਦੁਨੀਆ ਦਾ ਹਰ ਚੋਟੀ ਦਾ ਕ੍ਰਿਕਟ ਹੋਣਾ ਚਾਹੁੰਦਾ ਹੈ। ਇਸ ਦੇ ਕਈ ਕਾਰਨ ਹਨ। ਭਾਰਤ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਫ਼ੌਜ। ਕ੍ਰਿਕਟ ਜਗਤ 'ਚ ਭਾਰਤ ਦਾ ਅਹਿਮ ਸਥਾਨ। ਚੰਗੇ ਟੈਲੀਵਿਜ਼ਨ ਰਾਈਟਸ ਜੋ ਕ੍ਰਿਕਟਰਾਂ ਦੀ ਜ਼ਿੰਦਗੀ ਬਦਲ ਸਕਦੇ ਹਨ। ਦੁਨੀਆ ਭਰ ਦੀਆਂ ਫੁੱਟਬਾਲ ਲੀਗ 'ਚ ਵੀ ਅਜਿਹਾ ਹੀ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਕ ਹੋਰ ਵਜ੍ਹਾ ਹੈ ਜਿਸ ਲਈ ਇਸ ਲੀਗ ਨੂੰ ਉਸ ਟੀਮ ਦਾ ਧੰਨਵਾਦ ਕਰਨ ਦੀ ਜ਼ਰੂਰਤ ਹੈ ਜਿਸ ਨੇ ਇਸ ਦੀ ਕਲਪਨਾ ਦੀਆਂ ਹੋਰ ਸ਼ਰਤਾਂ ਤੈਅ ਕੀਤੀਆਂ। ਜਿਸ ਦਿਨ ਟੀਮਾਂ ਨੂੰ ਬਰਾਬਰ ਪੈਸੇ ਰੱਖਣ ਦਾ ਪਰਸ ਦਿੱਤਾ ਗਿਆ, ਉਸੇ ਦਿਨ ਲੀਗ ਦੇ ਨਿਰਪੱਖ ਹੋਣ ਦੀ ਨੀਂਹ ਵੀ ਰੱਖੀ ਗਈ। ਇਹ ਅਜਿਹੀ ਗੱਲ ਹੈ ਕਿ ਜਿਸ ਦਾ ਟੂਰਨਾਮੈਂਟ ਨੂੰ ਅੱਜ ਵੀ ਲਾਭ ਮਿਲ ਰਿਹਾ ਹੈ। ਟੂਰਨਾਮੈਂਟ 'ਚ ਸਾਡੇ ਕੋਲ ਅੱਠ ਟੀਮਾਂ ਹਨ ਜਿਸ ਕੋਲ ਦੁਨੀਆ ਦੇ ਬਿਹਤਰੀਨ ਖਿਡਾਰੀਆਂ ਨੂੰ ਸਾਈਨ ਕਰਨ ਦੇ ਬਰਾਬਰ ਅਧਿਕਾਰ ਹਨ। ਇਸ ਲਈ ਨਿਰਪੱਖ ਨਿਲਾਮੀ ਦਾ ਬਦਲ ਹੈ। ਇਹ ਵਿਵਸਥਾ ਇਹ ਪੱਕਾ ਕਰਦੀ ਹੈ ਕਿ ਕੋਈ ਵੀ ਜਿੱਤਣ ਲਈ ਸਿਰਫ ਸਰਬੋਤਮ ਖਿਡਾਰੀਆਂ ਨਾਲ ਆਪਣੀ ਟੀਮ ਨਹੀਂ ਭਰ ਸਕਦੀ, ਜਿਵੇਂ ਕਿ ਫੁੱਟਬਾਲ 'ਚ ਅਕਸਰ ਨਜ਼ਰ ਆਉਂਦਾ ਹੈ, ਜਿੱਥੇ ਜਿੱਤਣ ਲਈ ਅਜਿਹਾ ਕੀਤਾ ਜਾਂਦਾ ਹੈ। ਨਿਰਪੱਖ ਖੇਡ ਦੀ ਗੱਲ ਇਸ ਲਈ ਵੀ ਸੱਚ ਹੈ ਕਿਉਂਕਿ ਭਰਮਾਊ ਟੈਲੀਵਿਜ਼ਨ ਰਾਈਟਸ ਡੀਲ ਪਹਿਲੀ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਹੀ ਫ੍ਰੈਂਚਾਇਜ਼ੀਸ ਨੂੰ ਲਾਭ ਦੀ ਹਾਲਤ 'ਚ ਲੈ ਆਉਂਦੀ ਹੈ। ਹਰ ਟੀਮ ਸਰਬੋਤਮ ਖਿਡਾਰੀਆਂ ਲਈ ਵੱਡੀ ਰਕਮ ਖਰਚ ਕਰ ਸਕਦੀ ਹੈ ਤੇ ਇਸ ਦਾ ਅਸਰ ਅਸੀਂ ਪਿਛਲੇ ਹਫਤੇ ਦੇ ਮੁਕਾਬਲਿਆਂ 'ਚ ਦੇਖਿਆ। ਟੀਮ ਅੰਕ ਸੂਚੀ 'ਚ ਕਿਤੇ ਵੀ ਹੋਵੇ, ਆਪਣਾ ਦਿਨ ਹੋਣ 'ਤੇ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ। ਸੱਤਵੇਂ ਤੇ ਅੱਠਵੇਂ ਨੰਬਰ ਦੀਟੀਮ ਨੇ ਆਸਾਨੀ ਨਾਲ ਅੰਕ ਸੂਚੀ ਦੀ ਚੋਟੀ ਦੀ ਟੀਮ ਨੂੰ ਹਰਾ ਦਿੱਤਾ। ਇਸ ਟੂਰਨਾਮੈਂਟ 'ਚ ਤੁਸੀਂ ਖ਼ਿਤਾਬ ਜਾਂ ਚੋਟੀ ਦੇ ਚਾਰ ਦਾ ਸਥਾਨ ਖ਼ਰੀਦ ਨਹੀਂ ਸਕਦੇ। ਇਸ ਬਰਾਬਰੀ ਦੇ ਮਾਹੌਲ 'ਚ ਕੁਝ ਟੀਮਾਂ ਬਹੁਤ ਚਲਾਕੀ ਨਾਲ ਖਿਡਾਰੀਆਂ ਨੂੰ ਚੁਣਦੀਆਂ ਹਨ ਤੇ ਉਨ੍ਹਾਂ ਨੂੰ ਘੱਟ ਕੀਮਤ 'ਤੇ ਹਾਸਲ ਕਰ ਲੈਂਦੀਆਂ ਹਨ। ਉਹ ਇਸ ਲਈ ਕਿਉਂਕਿ ਬਾਕੀ ਟੀਮਾਂ ਨੂੰ ਉਸ ਖਿਡਾਰੀ ਦੀ ਪਛਾਣ ਨਹੀਂ ਕੀਤੀ ਹੁੰਦੀ। ਕੁਝ ਫ੍ਰੈਂਚਾਇਜੀਜ਼ ਟੀਮ 'ਚ ਅਜਿਹਾ ਮਾਹੌਲ ਤੇ ਵਿਵਸਥਾ ਬਣਾਉਂਦੀਆਂ ਹਨ ਜਿਸ ਨਾਲ ਖਿਡਾਰੀਆਂ ਦਾ ਸਰਬੋਤਮ ਪ੍ਰਦਰਸ਼ਨ ਸਾਹਮਣੇ ਆ ਸਕੇ ਤੇ ਉਨ੍ਹਾਂ ਨੂੰ ਇਹ ਅਹਿਸਾਸ ਹੋਵੇ ਕਿ ਟੀਮ ਨੂੰ ਉਨ੍ਹਾਂ ਦੀ ਜ਼ਰੂਰਤ ਹੈ। ਤੁਸੀਂ ਕਿਸੇ ਖੇਡ ਮੁਕਾਬਲੇ 'ਚ ਇਹੀ ਤਾਂ ਦੇਖਣਾ ਚਾਹੁੰਦੇ ਹੋ।