ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਯਾਸਿਰ ਆਰਾਫਾਤ ਨੇ ਪਿਛਲੇ ਕੁਝ ਦਿਨਾਂ 'ਚ ਕਾਫੀ ਪੁਰਾਣੀ ਗੱਲਾਂ ਰਾਹੀਂ ਖੁਲਾਸੇ ਕੀਤੇ ਹਨ। ਹੁਣ ਉਨ੍ਹਾਂ ਦੱਸਿਆ ਕਿ ਆਪਣੇ ਵਿਆਹ 'ਚ ਆਉਣ ਲਈ ਕਈ ਕ੍ਰਿਕਟਰਾਂ ਨੂੰ ਸੱਦਾ ਭੇਜਿਆ ਸੀ ਪਰ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਤੋਂ ਇਲਾਵਾ ਕੋਈ ਨਹੀਂ ਆਇਆ। ਯਾਸਿਰ ਨੇ ਇਹ ਵੀ ਦੱਸਿਆ ਕਿ ਕਿਵੇਂ ਸ਼ਾਹਰੁਖ ਖ਼ਾਨ ਦੀ ਤਰੀਫ਼ ਨਾਲ ਉਨ੍ਹਾਂ ਨੂੰ ਕੋਲਕਾਤਾ ਨਾਈਟਰਾਈਡਰਜ਼ ਲਈ ਖੇਡਣ ਦਾ ਆਫਰ ਮਿਲਿਆ ਸੀ।

ਉਨ੍ਹਾਂ ਕਿਹਾ, 'ਸੌਰਵ ਗਾਂਗੁਲੀ ਬਹੁਤ ਹੀ ਨੇਕ ਇਨਸਾਨ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਫੈਨਜ਼ ਇਸ ਗੱਲ ਨੂੰ ਜਾਣਦੇ ਹਨ ਜਾਂ ਨਹੀਂ ਕਿ ਉਹ ਮੇਰੇ ਵਿਆਹ 'ਚ ਸ਼ਾਮਲ ਹੋਣ ਲਈ ਆਏ ਸਨ। ਮੈਂ ਕਾਫੀ ਸਾਰੇ ਕ੍ਰਿਕਟਰਾਂ ਨੂੰ ਸੱਦਾ ਦਿੱਤਾ ਸੀ ਪਰ ਹਰ ਕੋਈ ਨਹੀਂ ਆਇਆ। ਮੈਂ ਸੌਰਵ ਗਾਂਗੁਲੀ ਨੂੰ ਗੁਜ਼ਾਰਿਸ਼ ਕੀਤੀ ਸੀ ਤੇ ਉਹ ਆਏ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਉਹ ਥੋੜ੍ਹੇ ਬਿਜੀ ਵੀ ਚੱਲ ਰਹੇ ਸਨ, ਇਸ ਦੇ ਬਾਵਜੂਦ ਵੀ ਉਹ ਮੇਰੇ ਵਿਆਹ ਦੇ ਸਮਾਗਮ 'ਚ ਸ਼ਾਮਲ ਹੋਣ ਪਹੁੰਚੇ।'

ਆਰਾਫਾਤ ਨੇ ਇੰਡੀਅਨ ਪ੍ਰੀਮਿਅਰ ਲੀਗ ਦੀ ਫ੍ਰੈਂਚਾਈਜੀ ਟੀਮ ਦੇ ਮਾਲਕ ਸ਼ਾਹਰੁਖ ਖ਼ਾਨ ਵੱਲੋਂ ਉਨ੍ਹਾਂ ਨੂੰ ਆਫਰ ਕੀਤਾ ਗਿਆ ਸੀ। ਮੈਂ ਆਈਪੀਐੱਲ ਦਾ ਪਹਿਲਾ ਐਡੀਸ਼ਨ ਮਿਸ ਕਰ ਦਿੱਤਾ ਸੀ। ਦੂਜੇ ਐਡੀਸ਼ਨ ਤੋਂ ਠੀਕ ਪਹਿਲਾਂ ਜਦੋਂ ਮੈਂ ਇੰਗਲੈਂਡ 'ਚ ਸੀ ਤਾਂ ਮੇਰੇ ਕੋਲ ਟੀਮ ਵੱਲੋਂ ਕੋਈ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਮੇਰੇ ਖੇਡ ਨੂੰ ਦੇਖਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਸ਼ਾਹਰੁਖ਼ ਮੇਰੇ ਅੰਕੜਿਆਂ 'ਤੇ ਨਜ਼ਰ ਰੱਖਦੇ ਹਨ। ਮੈਨੂੰ ਯਕੀਨ ਨਹੀਂ ਹੋਇਆ ਤੇ ਅਜਿਹਾ ਲੱਗਾ ਕੋਈ ਮਜ਼ਾਕ ਕਰ ਰਿਹਾ ਹੈ। ਉਸ ਨੇ ਮੈਨੂੰ ਵੀ ਕਾਰਡ ਵੀ ਦਿੱਤਾ ਸੀ ਪਰ ਮੈਂ ਉਸ 'ਤੇ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਕਦੇ।'

ਇਸ ਤੋਂ ਬਾਅਦ ਮੇਰੇ ਕੋਲ ਭਾਰਤ ਤੋਂ ਕਾਲ ਆਇਆ ਸੀ ਕਿ ਮੈਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਉਦੋਂ ਜਾ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਕਿਸੇ ਤਰ੍ਹਾਂ ਦਾ ਕੋਈ ਮਜ਼ਾਕ ਨਹੀਂ ਸੀ। ਮੈਨੂੰ ਪਤਾ ਚਲਿਆ ਕਿ ਕੇਕੇਆਰ ਵੱਲੋਂ ਮੈਨੂੰ ਤਿੰਨ ਸਾਲ ਦੇ ਕਰਾਰ ਦਾ ਆਫਰ ਹੈ।

Posted By: Amita Verma