style="text-align: justify;"> ਸਾਊਥੈਂਪਟਨ (ਪੀਟੀਆਈ) : ਨਿਊਜ਼ੀਲੈਂਡ ਦੇ ਵਿਕਟਕੀਪਰ ਬੀਜੇ ਵਾਟਲਿੰਗ ਡਬਲਯੂਟੀਸੀ ਫਾਈਨਲ ਦੇ ਛੇਵੇਂ ਦਿਨ ਸਵੇਰ ਦੇ ਸੈਸ਼ਨ ਵਿਚ ਸੱਜੇ ਹੱਥ ਦੀ ਉਂਗਲੀ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਵਿਕਟਕੀਪਿੰਗ ਲਈ ਉਤਰੇ। ਵਾਟਲਿੰਗ ਦਾ ਇਹ 75ਵਾਂ ਤੇ ਆਖ਼ਰੀ ਟੈਸਟ ਮੈਚ ਸੀ। ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਕਿ ਡਬਲਯੂਟੀਸੀ ਫਾਈਨਲ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ।

ਨਿਊਜ਼ੀਲੈਂਡ ਦੀ ਟੀਮ ਬੁੱਧਵਾਰ ਨੂੰ ਸਵੇਰੇ ਇਸ 35 ਸਾਲਾ ਖਿਡਾਰੀ ਦੀ ਅਗਵਾਈ ਵਿਚ ਹੀ ਮੈਦਾਨ 'ਤੇ ਉਤਰੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਮੈਦਾਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਨਿਊਜ਼ੀਲੈਂਡ ਕ੍ਰਿਕਟ ਮੁਤਾਬਕ ਬੀਜੇ ਵਾਟਲਿੰਗ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਪਹਿਲੇ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਈ ਸੀ। ਭੋਜਨ ਦੌਰਾਨ ਉਨ੍ਹਾਂ ਨੂੰ ਇਲਾਜ ਵੀ ਕਰਵਾਉਣਾ ਪਿਆ ਤੇ ਇਸ ਤੋਂ ਬਾਅਦ ਹੀ ਉਹ ਮੈਦਾਨ 'ਤੇ ਉਤਰੇ।