ਜੇਐਨਐਨ, ਨਵੀਂ ਦਿੱਲੀ : ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਨਵਾਂ ਨਾਂ ਸਰਦਾਰ ਵਲੱਭਭਾਈ ਸਟੇਡੀਅਮ ਰੱਖਿਆ ਗਿਆ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਅਤੇ ਇਸ ਵਿਚ ਦਰਸ਼ਕਾਂ ਦੇ ਬੈਠਣ ਦੀ ਸਮੱਰਥਾ ਇਕ ਲੱਖ ਦਸ ਹਜ਼ਾਰ ਹੈ। ਇਸ ਤੋਂ ਪਹਿਲਾਂ ਸਟੇਡੀਅਮ ਵਿਚ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ 53 ਹਜ਼ਾਰ ਸੀ ਅਤੇ ਸਾਲ 2015 ਵਿਚ ਇਸ ਨੂੰ ਤੋੜ ਕੇ ਫਿਰ ਤੋਂ ਨਵਾਂ ਰੂਪ ਦਿੱਤਾ ਗਿਆ। ਇਹ ਕ੍ਰਿਕਟ ਸਟੇਡੀਅਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਹੈ।

ਸਰਦਾਰ ਵਲੱਭਭਾਈ ਕ੍ਰਿਕਟ ਸਟੇਡੀਅਮ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾ ਵਿਚ ਹੈ ਅਤੇ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਟੇਡੀਅਮ ਦਾ ਉਦਘਾਟਨ ਕਰ ਸਕਦੇ ਹਨ। ਡੋਨਾਲਡ ਟਰੰਪ ਭਾਰਤ ਦੌਰੇ 'ਤੇ 24 ਅਤੇ 25 ਫਰਵਰੀ ਨੂੰ ਰਹਿਣਗੇ। ਖ਼ਬਰਾਂ ਦੀ ਮੰਨੀਏ ਤਾਂ ਭਾਰਤ ਅਤੇ ਅਮਰੀਕਾ ਦੇ ਦੋਵੇਂ ਮੁਖੀ ਇਸ ਸਟੇਡੀਅਮ ਵਿਚ ਇਕ ਸਾਂਝੀ ਰੈਲੀ ਕਰਨਗੇ, ਜਿਸ ਵਿਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਦ ਵਾਇਰ ਦੀ ਮੰਨੀਏ ਤਾਂ ਡੋਨਾਲਡ ਟਰੰਪ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਉਸ ਨੂੰ ਕਿਹਾ ਹੈ ਕਿ ਉਥੇ ਲੱਖਾਂ ਦੀ ਗਿਣਤੀ ਵਿਚ ਲੋਕ ਮੌਜੂਦ ਹੋਣਗੇ। ਟਰੰਪ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਉਨ੍ਹਾਂ ਨੂੰ ਉਸ ਰੈਲੀ ਨੂੰ ਸੰਬੋਧਨ ਕਰਨ ਦਾ ਮਜ਼ਾ ਆਉਂਦਾ ਹੈ ਜਿਥੇ ਘੱਟੋ ਘੱਟ 40 ਤੋਂ 50 ਹਜ਼ਾਰ ਲੋਕ ਮੌਜੂਦ ਹੋਣ। ਹਾਲਾਂਕਿ ਅਹਿਮਦਾਬਾਦ ਵਿਚ ਏਅਰਪੋਰਟ ਤੋਂ ਲੈ ਕੇ ਸਟੇਡੀਅਮ ਤਕ ਪੰਜ ਤੋਂ ਸੱਤ ਮਿਲੀਅਨ ਲੋਕ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਅਤੇ ਨਰਿੰਦਰ ਮੋਦੀ ਨੇ ਇਸ ਨੂੰ ਬਣਵਾਇਆ ਹੈ। ਉਹ ਲਗਪਗ ਪੂਰਾ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਇਸ ਸਟੇਡੀਅਮ ਨੂੰ ਬਣਾਉਣ ਲਈ 100 ਮਿਲੀਅਨ ਯੂਏ ਡਾਲਰ ਲੱਗੇ ਹਨ। ਇਸ ਸਟੇਡੀਅਮ ਵਿਚ ਨਾ ਸਿਰਫ਼ ਕ੍ਰਿਕਟ ਦੇ ਮੈਚ ਕਰਵਾਏ ਜਾਣਗੇ ਬਲਕਿ ਕਈ ਸਾਰੀਆਂ ਹੋਰ ਖੇਡਾਂ ਜਿਵੇਂ ਫੁੱਟਬਾਲ, ਹਾਕੀ, ਬਾਸਕਟਬਾਲ, ਕਬੱਡੀ, ਬਾਕਸਿੰਗ, ਲਾਨ ਟੈਨਿਸ, ਐਥਲੈਟਿਕਸ ਟ੍ਰੈਕਸ, ਸਕਵੈਸ਼, ਬੈਡਮਿੰਟਨ ਅਤੇ ਹੋਰ ਖੇਡਾਂ ਦੀ ਮੇਜ਼ਬਾਨੀ ਵੀ ਕੀਤੀ ਜਾ ਸਕੇਗੀ।

Posted By: Tejinder Thind