ਨਵੀਂ ਦਿੱਲੀ : ਮੁੰਬਈ 'ਚ ਅੱਜ ਜਦੋਂ ਚੋਣਕਰਤਾ ਵਿਸ਼ਵ ਕੱਪ ਦੀ 15 ਮੈਂਬਰੀ ਟੀਮ ਚੁਣਨਗੇ ਤਾਂ ਮੁੱਦਾ ਦੂਜੇ ਵਿਕਟਕੀਪਰ, ਨੰਬਰ ਚਾਰ ਦੇ ਥਾਂ ਤੇ ਇਕ ਵਧੀਕ ਤੇਜ਼ ਗੇਂਦਬਾਜ਼ ਨੂੰ ਚੁਣਨਾ ਹੋਵੇਗਾ। ਆਸਟ੍ਰੇਲੀਆ ਖ਼ਿਲਾਫ਼ ਸਮਾਪਤ ਹੋਈ ਵਨ-ਡੇ ਸੀਰੀਜ਼ ਮਗਰੋਂ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿਰਫ ਇਕ ਥਾਂ ਖਾਲੀ ਹੈ, ਬਾਕੀ ਪੂਰੀ ਟੀਮ ਪਿਛਲੇ ਇਕ ਵਰ੍ਹੇ ਤੋਂ ਤਿਆਰ ਹੈ। 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ 14 ਖਿਡਾਰੀ ਤਿਆਰ ਹਨ, ਹੁਣ ਵੇਖਣਾ ਹੋਵੇਗਾ ਕਿ ਇਕ ਥਾਂ ਲਈ ਕਿਸੇ ਖਿਡਾਰੀ ਦੀ ਚੋਣ ਹੈਰਾਨ ਕਰਦੀ ਹੈ ਜਾਂ ਫਿਰ ਉਮੀਦ ਮੁਤਾਬਕ ਹੀ ਚੋਣ ਹੁੰਦੀ ਹੈ।

ਯੁਵਾ ਵਿਕਟਕੀਪਰ ਰਿਸ਼ਭ ਪੰਤ ਦਾ ਮੁਕਾਬਲਾ ਦੂਜੇ ਵਿਕਟਕੀਪਰ ਦੇ ਥਾਂ ਲਈ ਤਜਰਬੇਕਾਰ ਦਿਨੇਸ਼ ਕਾਰਤਿਕ ਨਾਲ ਹੋਵੇਗਾ। ਪੰਤ ਆਈਪੀਐੱਲ 'ਚ 222 ਦੌੜਾਂ ਬਣਾ ਚੁੱਕਾ ਹੈ, ਜਦਕਿ ਕਾਰਤਿਕ 93 ਦੌੜਾਂ ਹੀ ਬਣਾ ਪਾਇਆ ਹੈ। ਅਜਿਹੇ 'ਚ ਕਾਗਜ਼ਾਂ 'ਚ ਪੰਤ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ। ਉਹ ਨੰਬਰ ਇਕ ਤੋਂ ਲੈ ਕੇ ਨੰਬਰ ਸੱਤ ਤਕ ਬੱਲੇਬਾਜ਼ੀ ਕਰ ਸਕਦੇ ਹਨ, ਦੂਜੇ ਵਿਕਟਕੀਪਰ ਤੋਂ ਵੱਖ ਉਹ ਇਕ ਚੰਗੇ ਫਿਨਿਸ਼ਰ ਵੀ ਸਾਬਤ ਹੋ ਸਕਦੇ ਹਨ। ਪੰਤ ਦੀ ਸਪਿਨਰਾਂ ਖ਼ਿਲਾਫ਼ ਵਿਕਟਕੀਪਿੰਗ ਸਮੱਸਿਆ ਹੈ, ਪਰ ਦੂਜੇ ਪਾਸੇ ਕਾਰਤਿਕ ਪਿਛਲੇ 12 ਮਹੀਨਿਆਂ 'ਚ ਕੁਝ ਖਾਸ ਨਹੀਂ ਕਰ ਪਾਏ ਹਨ। ਦੋਵਾਂ ਦੇ ਫਰੈਂਚਾਈਜ਼ੀ ਕੋਚ ਰਿਕੀ ਪੋਂਟਿੰਗ (ਦਿੱਲੀ ਕੈਪੀਟਲਜ਼) ਤੇ ਜੈਕਸ ਕੈਲਿਸ (ਕੋਲਕਾਤਾ ਨਾਈਟਰਾਈਡਰਜ਼) ਪਹਿਲਾਂ ਹੀ ਦੋਵੇਂ ਖਿਡਾਰੀਆਂ ਦੀ ਵਕਾਲਤ ਕਰ ਚੁੱਕੇ ਹਨ। ਹਾਲਾਂਕਿ ਕੇਐੱਲ ਰਾਹੁਲ ਦਾ ਤੀਜੇ ਓਪਨਰ ਵਜੋਂ ਚੋਣ ਹੋਣੀ ਤੈਅ ਹੈ ਅਤੇ ਉਹ ਕਿੰਗਜ਼ ਇਲੈਵਨ ਪੰਜਾਬ ਲਈ ਲਗਾਤਾਰ ਵਿਕਟਕੀਪਿੰਗ ਵੀ ਕਰ ਰਹੇ ਹਨ। ਅਜਿਹੇ 'ਚ ਚੋਣਕਰਤਾ ਤੀਜੇ ਓਪਨਰ ਤੋਂ ਇਲਾਵਾ ਉਨ੍ਹਾਂ ਨੂੰ ਵੀ ਦੂਜੇ ਵਿਕਟਕੀਪਰ ਵਜੋਂ ਚੁਣ ਸਕਦੇ ਹਨ।

ਇਕ ਸਾਬਕਾ ਭਾਰਤੀ ਖਿਡਾਰੀ ਨੇ ਕਿਹਾ ਕਿ ਦੂਜੇ ਵਿਕਟਕੀਪਰ ਨੂੰ ਤਾਂ ਹੀ ਖੇਡਣ ਦਾ ਮੌਕਾ ਮਿਲੇਗਾ, ਜਦੋਂ ਮਹਿੰਦਰ ਸਿੰਘ ਧੋਨੀ ਜ਼ਖ਼ਮੀ ਹੋਣਗੇ। ਰਿਸ਼ਭ ਦੇ ਅੰਦਰ ਕਮਾਲ ਦੀ ਪ੍ਰਤਿਭਾ ਹੈ, ਪਰ ਉਨ੍ਹਾਂ ਅਜੇ ਤਕ ਵਨ-ਡੇ 'ਚ ਕੁਝ ਖਾਸ ਨਹੀਂ ਕੀਤਾ ਹੈ। ਕੀ ਉਹ 50 ਓਵਰ ਕ੍ਰਿਕਟ 'ਚ ਲਗਾਤਾਰ ਚੰਗਾ ਕਰਨਗੇ, ਇਹ ਇਕ ਸਵਾਲ ਹੈ, ਪਰ ਉਹ ਦੌੜ 'ਚ ਜ਼ਰੂਰ ਬਣੇ ਹੋਏ ਹਨ। ਜੇਕਰ ਰਾਹੁਲ ਨੂੰ ਦੂਜੇ ਵਿਕਟ ਕੀਪਰ ਵਜੋਂ ਚੁਣਿਆ ਜਾਂਦਾ ਹੈ ਤਾਂ ਫਿਰ ਅੰਬਾਤੀ ਰਾਯੁਡੂ ਦਾ ਨੰਬਰ ਚਾਰ ਦੇ ਥਾਂ ਲਈ ਚੁਣਿਆ ਜਾਣਾ ਲਗਪਗ ਤੈਅ ਹੈ। ਰਾਯੁਡੂ ਪਿਛਲੇ ਵਰ੍ਹੇ ਨਵੰਬਰ ਤਕ ਨੰਬਰ ਚਾਰ ਲਈ ਫਿੱਟ ਸਨ। ਜਦੋਂ ਕੋਹਲੀ ਤੇ ਰਵੀ ਸ਼ਾਸਤਰੀ ਨੇ ਉਨ੍ਹਾਂ ਨੂੰ ਇਸ ਨੰਬਰ 'ਤੇ ਲਗਾਤਾਰ ਖਿਡਾਇਆ, ਪਰ ਹੈਦਰਾਬਾਦ ਦੇ ਇਸ ਬੱਲੇਬਾਜ਼ ਦੇ ਪਹਿਲੀ ਸ਼੍ਰੇਣੀ ਕ੍ਰਿਕਟ ਨੂੰ ਛੱਡਣ ਦੇ ਫ਼ੈਸਲੇ ਤੇ ਉਨ੍ਹਾਂ ਦੇ ਤੇਜ਼ ਗੇਂਦਬਾਜ਼ੀ ਖ਼ਿਲਾਫ਼ ਖ਼ਰਾਬ ਤਕਨੀਕ ਨੇ ਉਨ੍ਹਾਂ ਦੀ ਕਮੀ ਨੂੰ ਜੱਗ ਜਾਹਰ ਕਰ ਦਿੱਤਾ। ਸ਼੍ਰੇਅਸ ਅੱਯਰ ਨੇ ਇਸ ਸੈਸ਼ਨ 'ਚ ਕੋਈ ਕਮਾਲ ਨਹੀਂ ਕੀਤੀ ਹੈ। ਜੇਕਰ ਰਾਹੁਲ ਨੂੰ ਦੂਜੇ ਵਿਕਟ ਕੀਪਰ ਵਜੋਂ ਚੁਣ ਲਿਆ ਜਾਂਦਾ ਹੈ ਤਾਂ ਫਿਰ ਰਾਯੁਡੂ ਨੂੰ ਦੂਜੇ ਵਿਕਟਕੀਪਰ ਵਜੋਂ ਚੁਣ ਲਿਆ ਜਾਂਦਾ ਹੈ ਤਾਂ ਫਿਰ ਰਾਯੁਡੂ ਭਾਗਸ਼ਾਲੀ ਹੋ ਸਕਦੇ ਹਨ। ਜੇਕਰ ਵਿਜੇ ਸ਼ੰਕਰ ਨੂੰ ਚੋਣਕਰਤਾ ਨੰਬਰ ਚਾਰ ਲਈ ਚੁਣਦੇ ਹਨ ਤਾਂ ਰਾਯੁਡੂ ਪਰਦੇ 'ਚ ਰਹਿ ਸਕਦੇ ਹਨ।

ਇਸ ਤੋਂ ਇਲਾਵਾ ਚੌਥੇ ਤੇਜ਼ ਗੇਂਦਬਾਜ਼ ਦੀ ਚੋਣ 'ਤੇ ਵੀ ਸਵਾਲ ਹੋਵੇਗਾ। ਇੰਗਲੈਂਡ 'ਚ ਮੌਸਮ ਬਦਲਦਾ ਰਹਿੰਦਾ ਹੈ, ਖਾਸ ਕਰਕੇ ਬਰਮਿੰਘਮ, ਲੀਡਸ ਤੇ ਮੈਨਚੇਸਟਰ 'ਚ। ਚੋਣਕਰਤਾ ਸ਼ੰਕਰ ਤੇ ਹਾਰਦਿਕ ਪਾਂਡਿਆ 'ਚ ਚੌਥਾ ਤੇਜ਼ ਗੇਂਦਬਾਜ਼ ਦੇਖ ਰਹੇ ਹਨ। ਰਵਿੰਦਰ ਜਡੇਜਾ ਆਪਣੇ ਆਲ ਰਾਊਂਡ ਖੇਡ ਤੇ ਪਾਵਰ ਹੀਟਿੰਗ ਨਾਲ ਚੰਗਾ ਕਰ ਸਕਦੇ ਹਨ। ਇਸ ਦੇ ਨਾਲ ਹੀ ਉਥੇ ਹਾਲਾਤ ਸਪਿਨਰਾਂ ਲਈ ਅਨੁਕੂਲ ਹੋਣਗੇ ਤਾਂ ਉਹ ਵੀ ਇਕ ਚੰਗਾ ਬਦਲ ਹੋ ਸਕਦੇ ਹਨ। ਚੌਥੇ ਤੇਜ਼ ਗੇਂਦਬਾਜ਼ ਵਜੋਂ ਉਮੇਸ਼ ਯਾਦਵ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਖਲੀਲ ਅਹਿਮਦ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ, ਪਰ ਉਨ੍ਹਾਂ ਮੁਹਾਰਤ ਨਹੀਂ ਵਿਖਾਈ ਹੈ। ਇਸ਼ਾਂਤ ਸ਼ਰਮਾ ਦਾ ਇੰਗਲੈਂਡ 'ਚ ਚੰਗਾ ਰਿਕਾਰਡ ਹੈ, ਚੋਣਕਰਤਾਵਾਂ ਕੋਲ ਇਹ ਵੀ ਬਦਲ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਜਾਂ ਪਾਵਰਪਲੇਅ ਦੇ ਚੰਗੇ ਗੇਂਦਬਾਜ਼ ਦੀਪਕ ਚਾਹਰ ਨੂੰ ਵੀ ਚੋਣਕਰਤਾ ਚੁਣ ਸਕਦੇ ਹਨ।

ਇਸ ਸਾਬਕਾ ਖਿਡਾਰੀ ਨੇ ਨਾਲ ਹੀ ਕਿਹਾ ਕਿ ਚੋਣ ਕਮੇਟੀ ਆਪਣੀਆਂ ਨੀਤੀਆਂ ਤੋਂ ਵਾਕਫ ਹਨ। ਮੈਨੂੰ ਨਹੀਂ ਲੱਗਦਾ ਹੈ ਕਿ ਉਹ ਭਟਕਣਗੇ। ਮੈਨੂੰ ਨਹੀਂ ਲੱਗਦਾ ਕਿ ਅਮਯ ਖੁਰਾਸਿਆ (1999) ਜਾਂ ਦਿਨੇਸ਼ ਮੋਂਗਿਆ (2003) ਵਾਂਗ ਕੁਝ ਹੈਰਾਨ ਕਰਨ ਵਾਲੀ ਚੋਣ ਹੋਵੇਗੀ, ਪਰ ਤੁਹਾਨੂੰ ਪਤਾ ਵੀ ਨਹੀਂ ਹੈ।


ਵਿਸ਼ਵ ਕੱਪ ਲਈ ਦਿੱਗਜਾਂ ਨੇ ਚੁਣੀ ਆਪਣੀ ਟੀਮ

ਮੁਹੰਮਦ ਅਜ਼ਹਰੂਦੀਨ ਦੀ ਟੀਮ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰਾ ਸਿੰਘ ਚਹਿਲ, ਕੇਐੱਲ ਰਾਹੁਲ, ਵਿਜੇ ਸ਼ੰਕਰ, ਰਵਿੰਦਰ ਜਡੇਜਾ, ਰਿਸ਼ਭ ਪੰਤ।


ਸੁਨੀਲ ਗਾਵਸਕਰ ਦੀ ਟੀਮ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰਾ ਸਿੰਘ ਚਹਿਲ, ਕੇਐੱਲ ਰਾਹੁਲ, ਵਿਜੇ ਸ਼ੰਕਰ, ਦੀਪਕ ਚਾਹਰ, ਰਿਸ਼ਭ ਪੰਤ।


ਮਦਨ ਲਾਲ ਦੀ ਟੀਮ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰਾ ਸਿੰਘ ਚਹਿਲ, ਕੇਐੱਲ ਰਾਹੁਲ, ਵਿਜੇ ਸ਼ੰਕਰ, ਰਵਿੰਦਰ ਜਡੇਜਾ, ਰਿਸ਼ਭ ਪੰਤ।


ਹਰਭਜਨ ਸਿੰਘ ਦੀ ਟੀਮ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰਾ ਸਿੰਘ ਚਹਿਲ, ਕੇਐੱਲ ਰਾਹੁਲ, ਵਿਜੇ ਸ਼ੰਕਰ, ਨਵਦੀਪ ਸੈਣੀ, ਰਵਿੰਦਰ ਜਡੇਜਾ।


ਨਿਖਿਲ ਚੋਪੜਾ ਦੀ ਟੀਮ : ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰਾ ਸਿੰਘ ਚਹਿਲ, ਕੇਐੱਲ ਰਾਹੁਲ, ਵਿਜੇ ਸ਼ੰਕਰ, ਰਵਿੰਦਰ ਜਡੇਜਾ, ਰਿਸ਼ਭ ਪੰਤ।

Posted By: Seema Anand