ਨਵੀਂ ਦਿੱਲੀ, ਜੇਐਨਐਨ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਕ ਵਾਰ ਫਿਰ ਤੋਂ ਵੂਮੈਨਜ਼ ਟੀ20 ਚੈਲੇਂਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਵੂਮੈਨ ਆਈਪੀਐਲ ਦੇ ਰੂਪ 'ਚ ਜਾਣਿਆ ਜਾਣ ਵਾਲਾ ਇਹ ਟੂਰਨਾਮੈਂਟ 24 ਤੋਂ 30 ਮਈ ਦੌਰਾਨ ਨਵੀਂ ਦਿੱਲੀ 'ਚ ਖੇਡਿਆ ਜਾ ਸਕਦਾ ਹੈ। ਬੀਸੀਸੀਆਈ ਵੂਮੈਨਜ਼ ਟੀ20 ਚੈਲੇਂਜ ਦੀ ਮੇਜਬਾਨੀ ਆਈਪੀਐਲ ਦੇ 14ਵੇਂ ਸੀਨਜ਼ ਦੇ ਪਲੇਆਫ ਦੌਰਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਜਿਸ 'ਚ ਚਰਚਾ ਇਹ ਵੀ ਹੈ ਕਿ ਜ਼ਿਆਦਾ ਟੀਮਾਂ ਸ਼ਾਮਲ ਨਹੀਂ ਹਨ।

ਵੂਮੈਨਜ਼ ਟੀ20 ਟੂਰਨਾਮੈਂਟ ਦੀ ਆਯੋਜਨ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਹੋ ਸਕਦਾ ਹੈ। ਜਿਸ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ। ਬੀਸੀਸੀਆਈ ਆਈਪੀਐਲ ਦੇ ਪਲੇਆਫ ਨੂੰ ਦੇਖਦੇ ਹੋਏ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇਸ ਟੂਰਨਾਮੈਂਟ ਦਾ ਆਯੋਜਨ ਕਰਨ 'ਤੇ ਵਿਚਾਰ ਕਰ ਰਹੀ ਸੀ ਪਰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਬੀਸੀਸੀਆਈ ਮਹਿਲਾ ਖਿਡਾਰੀਆਂ ਨੂੰ ਇਕ ਵੱਖ ਬਬਲ 'ਚ ਰੱਖਣਾ ਪਸੰਦ ਕਰੇਗੀ। ਅਜਿਹੇ 'ਚ ਨਵੇਂ ਸ਼ਹਿਰ ਦਾ ਚੋਣ ਕੀਤਾ ਜਾ ਰਿਹਾ ਹੈ।ਇਕ ਅੰਗਰੇਜ਼ੀ ਅਖਬਾਰ ਨਾਲ ਕਰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਟੂਰਨਾਮੈਂਟ ਦਾ ਵਿਸਥਾਰ ਕਰਨ ਦਾ ਵਿਚਾਰ ਹੈ ਪਰ ਇਹ ਸਹੀ ਸਮਾਂ ਨਹੀਂ ਹੈ। ਵੱਧਦੇ ਕੋਵਿਡ-19 ਦੇ ਕੇਸ ਇਕ ਕਾਰਨ ਬਣਿਆ ਹੋਇਆ ਹੈ।

Posted By: Ravneet Kaur