Sports news ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ MS Dhoni ਦੀ ਪਤਨੀ ਸਾਕਸ਼ੀ ਧੋਨੀ ਨੇ 32 ਵੇਂ ਜਨਮਦਿਨ 'ਤੇ ਗਹਿਰੇ ਰਾਜ਼ ਨੂੰ ਬੇਨਕਾਬ ਕੀਤਾ। ਸਭ ਤੋਂ ਪਹਿਲਾਂ ਰਾਜ਼ ਤਾਂ ਇਹ ਹੈ ਕਿ ਕੈਪਟਨ ਕੁੱਲ ਦੇ ਨਾਂ ਤੋਂ ਮਸ਼ਹੂਰ ਐੱਮਐੱਸ ਧੋਨੀ ਨੂੰ ਵੀ ਗੁੱਸਾ ਆਇਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧੋਨੀ ਆਪਣਾ ਗੁੱਸਾ ਕਿਸ 'ਤੇ ਉਤਾਰਦੇ ਹਨ। ਸਾਕਸ਼ੀ ਨੇ ਇਹ ਸਾਰੀਆਂ ਗੱਲਾਂ ਚੇਨਈ ਸੁਪਰ ਕਿੰਗਸ ਦੇ ਸੋਸ਼ਲ ਪੇਜ 'ਤੇ ਕੀਤੀਆਂ ਹਨ। ਸੀਐੱਮਕੇ ਨੇ ਸਾਕਸ਼ੀ ਦੀ ਇਹ ਵੀਡੋ ਆਪਣੇ ਟਵਿੱਟਰ ਪੇਜ 'ਤੇ ਸ਼ੇਅਰ ਕੀਤੀ ਹੈ। ਸਾਕਸ਼ੀ ਵੀਡੀਓ 'ਚ ਕਹਿੰਦੀ ਹੈ, ਉਹ ਇਕਲੌਤੀ ਇਸ ਤਰ੍ਹਾਂ ਦੀ ਹੈ, ਜੋ ਐੱਮਐੱਸ ਨੂੰ ਪਰੇਸ਼ਾਨ ਕਰ ਸਕਦੀ ਹੈ। ਨਾਲ ਹੀ ਉਹ ਦੱਸਦੀ ਹੈ, ਉਹ ਕਿਸੇ ਹੋਰ ਦਾ ਗੁੱਸਾ ਮੇਰੇ 'ਤੇ ਕੱਢ ਦਿੰਦੇ ਹਨ, ਪਰ ਮੈਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ।

ਆਪਣੀ ਬੇਟੀ ਜੀਵਾ ਨੂੰ ਲੈ ਕੇ ਕਿਹਾ, ਉਹ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਦੀ ਗੱਲ ਨਹੀਂ ਸੁਣਦੀ। ਮੈਂ ਉਸ ਨੂੰ ਖਾਣੇ ਲਈ ਦੋ ਵਾਰ ਬੋਲਣਾ ਪੈਂਦਾ ਹੈ। ਮਾਹੀ ਦੀ ਮੰਮੀ ਵੀ ਕੋਈ ਵਾਰ ਕਹਿੰਦੀ ਹੈ, ਪਰ ਉਹ ਨਹੀਂ ਸੁਣਦੀ, ਪਰ ਜਦ ਮਾਹੀ ਕਹਿੰਦੀ ਹੈ ਤਾਂ ਇਕ ਵਾਰ 'ਚ ਹੀ ਖਾਣਾ ਖਾ ਲੈਂਦੀ ਹੈ। ਸਾਕਸ਼ੀ ਨੇ ਪਤੀ ਦੇ ਲੰਬੇ ਵਾਲ਼ਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਖੁਸ਼ਕਿਸਮਤੀ ਨਾਲ ਇਹ ਨਹੀਂ ਦੋਖਿਆ, ਕਿਉਂਕਿ ਜੇ ਮੈਂ ਉਸ ਨੂੰ ਦੇਖਦੀ ਤਾਂ ਕਦੀ ਉਸ ਵੱਲ ਨਜ਼ਰ ਨਾ ਕਰਦੀ। ਇਸ ਤਰ੍ਹਾਂ ਦੇ ਵਾਲ਼ ਤਾਂ ਜਾਨ ਅਬ੍ਰਾਹਮ 'ਤੇ ਵਧੀਆ ਲੱਗਦੇ ਸੀ।


ਵੈਸੇ ਤਾਂ ਧੋਨੀ ਨੂੰ ਪੂਰੀ ਦੁਨੀਆ ਕੈਪਟਨ ਦੇ ਨਾਂ ਨਾਲ ਜਾਣਦੀ ਹੈ ਕਿਉਂਕਿ ਉਹ ਮੈਦਾਨ 'ਚ ਬਹੁਤ ਘੱਟ ਗੁੱਸਾ ਕਰਦੇ ਨਜ਼ਰ ਆਏ ਸੀ, ਪਰ ਸਾਕਸ਼ੀ ਦੇ ਇਸ ਖੁਲਾਸੇ ਦੇ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਵੀ ਗੁੱਸਾ ਕਰਦੇ ਹਨ ਤੇ ਆਪਣਾ ਗੁੱਸਾ ਕਿਸ 'ਤੇ ਉਤਾਰਦੇ ਹਨ।

Posted By: Sarabjeet Kaur