ਏਜੰਸੀ, ਵਿਸ਼ਾਖਾਪਟਨਮ : ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੀਮ ਦੇ ਨਾਲ ਦੇਖ ਕੇ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਬੁਮਰਾਹ ਵੈਸਇੰਡੀਜ਼ ਦੇ ਖ਼ਿਲਾਫ਼ ਦੂਜੇ ਵਨਡੇ ਮੈਚ ਤੋਂ ਪਹਿਲਾਂ ਟੀਮ ਦੇ ਅਭਿਆਸ ਸੈਸ਼ਨ ਵਿਚ ਪਹੁੰਚੇ। ਬੁਮਰਾਹ ਨੇ ਟੀਮ ਇੰਡੀਆ ਦੇ ਨਾਲ ਨੈਟਸ 'ਤੇ ਗੇਂਦਬਾਜ਼ੀ ਕੀਤੀ।

ਬੁਮਰਾਹ ਦੀ ਗੇਂਦਬਾਜ਼ੀ ਦੀ ਪ੍ਰੈਕਟਿਸ ਕਰਦੇ ਹੋਏ ਤਸਵੀਰ ਬੀਸੀਸੀਆਈ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਬੀਸੀਸੀਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁਮਰਾਹ ਨੇ ਟੀਮ ਦੇ ਨਾਲ ਅਭਿਆਸ ਕੀਤਾ। ਉਹ ਤੇਜ਼ੀ ਨਾਲ ਸੱਟ ਤੋਂ ਬਾਹਰ ਆ ਰਹੇ ਹਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਪ੍ਰੈਕਟਿਸ ਸ਼ੁਰੂ ਕੀਤਾ ਸੀ। ਹੁਣ ਉਹ ਟੀਮ ਦੇ ਨਾਲ ਆਪਣੀ ਵਾਪਸੀ ਦੀਆਂ ਤਿਆਰੀਆਂ ਨੂੰ ਅਜ਼ਮਾਉਂਦੇ ਨਜ਼ਰ ਆਏ। ਬੁਮਰਾਹ ਨੇ ਫਿਟਨੈਸ ਟੈਸਟ ਦੇ ਮੱਦੇਨਜ਼ਰ ਨੈਟਸ 'ਤੇ ਗੇਂਦਬਾਜ਼ੀ ਕੀਤੀ।


ਗੌਰਤਲਬ ਹੈ ਕਿ ਬੁਮਰਾਹ ਵਰਲਡ ਕੱਪ ਤੋਂ ਬਾਅਦ ਜੁਲਾਈ ਅਗਸਤ ਵਿਚ ਵੈਸਟਇੰਡੀਜ਼ ਦੇ ਖ਼ਿਲਾਫ਼ ਹੋਈ ਸਿਰੀਜ਼ ਵਿਚ ਆਖਰੀ ਵਾਰ ਟੀਮ ਨਾਲ ਖੇਡੇ ਸਨ। ਉਸ ਤੋਂ ਬਾਅਦ ਉਹ ਕਮਰ ਵਿਚ ਸਟ੍ਰੈਸ ਫ੍ਰੈਕਚਰ ਕਾਰਨ ਟੀਮ ਵਿਚੋਂ ਬਾਹਰ ਸਨ। ਬੀਸੀਸੀਆਈ ਨੇ ਟਵਿੱਟਰ 'ਤੇ ਬੁਮਰਾਹ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ-ਦੇਖੋ ਕੌਣ ਆਇਆ ਹੈ ਇਥੇ! ਉਨ੍ਹਾਂ ਦੇ ਫੈਨਜ਼ ਦੇਖ ਕੇ ਖੁਸ਼ ਵੀ ਹਨ ਅਤੇ ਹੈਰਾਨ ਵੀ। ਕਿਆਸਆਈਆਂ ਲੱਗ ਰਹੀਆਂ ਹਨ ਕਿ ਬੁਮਰਾਹ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨਡੇ ਵਿਚ ਟੀਮ ਨਾਲ ਖੇਡਣਗੇ।

Posted By: Tejinder Thind