ਗਾਲੇ (ਰਾਇਟਰ) : ਸ੍ਰੀਲੰਕਾ ਨੂੰ 2-1 ਨਾਲ ਹਰਾਉਣ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਕਿ ਇੱਥੇ ਮਿਲੀ ਜਿੱਤ ਨਾਲ ਭਾਰਤ ਖ਼ਿਲਾਫ਼ ਸੀਰੀਜ਼ 'ਚ ਆਤਮਵਿਸ਼ਵਾਸ ਮਿਲੇਗਾ। ਰੂਟ ਨੇ ਕਿਹਾ ਕਿ ਵੱਖ-ਵੱਖ ਹਾਲਾਤਾਂ 'ਚ ਅਸੀਂ ਖ਼ੁਦ ਨੂੰ ਸੰਭਾਲਿਆ ਹੈ ਤੇ ਅੰਤ 'ਚ ਅਸੀਂ ਜਿੱਤਣ 'ਚ ਕਾਮਯਾਬ ਰਹੇ। ਹੁਣ ਭਾਰਤ ਦੀ ਚੁਣੌਤੀ ਲਈ ਤਿਆਰ ਹਾਂ ਤੇ ਇਸ ਆਤਮਵਿਸ਼ਵਾਸ ਨਾਲ ਅਸੀਂ ਉੱਥੇ ਚੰਗਾ ਪ੍ਰਦਰਸ਼ਨ ਕਰਨ ਦੀ ਪ੍ਰਰੇਰਨਾ ਮਿਲੇਗੀ।