ਰਿਸ਼ਭ ਪੰਤ ਤੋਂ LSG ਦੀ ਕਪਤਾਨੀ ਵੀ ਖੋਹੀ ਜਾਵੇਗੀ? ਸ਼ਰਮਨਾਕ ਸੀਜ਼ਨ ਮਗਰੋਂ ਟੀਮ ਦੇ ਡਾਇਰੈਕਟਰ ਦਾ ਸਿੱਧਾ ਬਿਆਨ
ਆਈਪੀਐਲ 2024 ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਲਖਨਊ ਨੇ ਮੇਗਾ ਨਿਲਾਮੀ ਵਿੱਚ ਲਗਪਗ ਪੂਰੀ ਟੀਮ ਬਦਲ ਦਿੱਤੀ ਸੀ। ਨਿਲਾਮੀ ਵਿੱਚ ਟੀਮ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ ਸੀ ਪਰ ਇਸ ਦੇ ਬਾਵਜੂਦ ਟੀਮ ਨੂੰ ਸਭ ਤੋਂ ਹੇਠਲੇ ਪਾਏਦਾਨ 'ਤੇ ਰਹਿ ਕੇ ਆਪਣਾ ਸਫ਼ਰ ਖ਼ਤਮ ਕਰਨਾ ਪਿਆ।
Publish Date: Sun, 24 May 2026 10:41 AM (IST)
Updated Date: Sun, 24 May 2026 10:51 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਲਖਨਊ ਸੁਪਰ ਜਾਇੰਟਸ ਦਾ ਆਈਪੀਐਲ 2026 ਦਾ ਸੀਜ਼ਨ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਰਿਹਾ। ਟੀਮ ਲਗਾਤਾਰ ਤੀਜੇ ਸੀਜ਼ਨ ਪਲੇਆਫ ਵਿੱਚ ਨਹੀਂ ਪਹੁੰਚ ਸਕੀ। ਰਿਸ਼ਭ ਪੰਤ ਦੀ ਕਪਤਾਨੀ ਵਿੱਚ ਇਸ ਸੀਜ਼ਨ ਟੀਮ ਨੇ 14 ਲੀਗ ਮੈਚਾਂ ਵਿੱਚੋਂ ਸਿਰਫ਼ 4 ਹੀ ਮੈਚ ਜਿੱਤੇ, ਜਦੋਂ ਕਿ 10 ਮੈਚਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਲਖਨਊ ਦੀ ਟੀਮ ਨੇ ਸਭ ਤੋਂ ਹੇਠਲੇ ਪਾਏਦਾਨ 'ਤੇ ਰਹਿ ਕੇ ਆਪਣਾ ਸਫ਼ਰ ਖ਼ਤਮ ਕੀਤਾ। ਲਖਨਊ ਦੇ ਇਸ ਖ਼ਰਾਬ ਪ੍ਰਦਰਸ਼ਨ ਮਗਰੋਂ ਪੰਤ ਦੀ ਕਪਤਾਨੀ ਨੂੰ ਲੈ ਕੇ ਖ਼ੂਬ ਆਲੋਚਨਾ ਹੋ ਰਹੀ ਹੈ। ਇਸ ਦੌਰਾਨ ਪੰਜਾਬ ਕਿੰਗਜ਼ ਤੋਂ ਮਿਲੀ ਹਾਰ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਡਾਇਰੈਕਟਰ ਆਫ਼ ਕ੍ਰਿਕਟ ਟੌਮ ਮੂਡੀ ਨੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਅਗਲੇ ਸੀਜ਼ਨ ਲਈ ਲੀਡਰਸ਼ਿਪ ਵਿੱਚ ਬਦਲਾਅ ਦੀ ਗੱਲ ਕਹੀ ਹੈ।
ਰਿਸ਼ਭ ਪੰਤ ਤੋਂ ਖੋਹੀ ਜਾਵੇਗੀ LSG ਦੀ ਕਪਤਾਨੀ
ਦਰਅਸਲ, ਪੰਜਾਬ ਕਿੰਗਜ਼ ਤੋਂ ਮਿਲੀ ਹਾਰ ਮਗਰੋਂ LSG ਦੇ ਡਾਇਰੈਕਟਰ ਆਫ਼ ਕ੍ਰਿਕਟ ਟੌਮ ਮੂਡੀ ਪ੍ਰੈੱਸ ਕਾਨਫਰੰਸ ਵਿੱਚ ਆਏ। ਇਸ ਦੌਰਾਨ ਉਨ੍ਹਾਂ ਨੇ ਕਿਹਾ, "ਜਦੋਂ ਗੱਲ ਫਰੈਂਚਾਈਜ਼ੀ ਦੀ ਲੀਡਰਸ਼ਿਪ ਦੀ ਆਉਂਦੀ ਹੈ ਤਾਂ ਇਹ ਯਕੀਨੀ ਤੌਰ 'ਤੇ ਅਜਿਹੀ ਚੀਜ਼ ਹੈ ਜਿਸ 'ਤੇ ਅਸੀਂ ਭਵਿੱਖ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਾਂਗੇ। ਹਰ ਵਿਭਾਗ ਦੀ ਤਰ੍ਹਾਂ ਜਦੋਂ ਤੁਸੀਂ ਇੱਕ ਸੀਜ਼ਨ 'ਤੇ ਵਿਚਾਰ ਕਰਦੇ ਹੋ ਤਾਂ ਅਸੀਂ ਕੁਝ ਸੋਚ-ਸਮਝ ਕੇ ਫੈਸਲੇ ਲਵਾਂਗੇ।"
27 ਕਰੋੜ ਰੁਪਏ 'ਚ ਪੰਤ ਨੂੰ ਖਰੀਦਿਆ ਸੀ
ਆਈਪੀਐਲ 2024 ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਲਖਨਊ ਨੇ ਮੇਗਾ ਨਿਲਾਮੀ ਵਿੱਚ ਲਗਪਗ ਪੂਰੀ ਟੀਮ ਬਦਲ ਦਿੱਤੀ ਸੀ। ਨਿਲਾਮੀ ਵਿੱਚ ਟੀਮ ਨੇ ਰਿਸ਼ਭ ਪੰਤ ਨੂੰ 27 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ ਸੀ ਪਰ ਇਸ ਦੇ ਬਾਵਜੂਦ ਟੀਮ ਨੂੰ ਸਭ ਤੋਂ ਹੇਠਲੇ ਪਾਏਦਾਨ 'ਤੇ ਰਹਿ ਕੇ ਆਪਣਾ ਸਫ਼ਰ ਖ਼ਤਮ ਕਰਨਾ ਪਿਆ। ਪੰਤ ਦੀ ਕਪਤਾਨੀ ਵਿੱਚ ਲਗਾਤਾਰ ਦੂਜੀ ਵਾਰ ਲਖਨਊ ਦੀ ਟੀਮ ਪਲੇਆਫ ਦੀ ਟਿਕਟ ਨਹੀਂ ਕਟਾ ਸਕੀ। ਪੰਤ ਦਾ ਪ੍ਰਦਰਸ਼ਨ ਖ਼ਰਾਬ ਰਿਹਾ, ਜਿੱਥੇ 14 ਮੈਚਾਂ ਵਿੱਚ ਉਹ ਸਿਰਫ਼ 312 ਰਨ ਹੀ ਬਣਾ ਸਕੇ, ਜਿਸ ਵਿੱਚ 1 ਹੀ ਵਾਰ ਉਹ 50 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਪਾਏ।
ਅਜਿਹੇ ਵਿੱਚ ਪੰਤ ਨੂੰ ਲਖਨਊ ਦੀ ਟੀਮ ਦੀ ਕਪਤਾਨੀ ਤੋਂ ਹਟਾਏ ਜਾਣ ਦੀ ਮੰਗ ਤੇਜ਼ ਹੋਣ ਲੱਗੀ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਖ਼ਰਾਬ ਪਰਫਾਰਮੈਂਸ ਦੀ ਵਜ੍ਹਾ ਕਰਕੇ ਅਫ਼ਗਾਨਿਸਤਾਨ ਸੀਰੀਜ਼ ਲਈ ਉਨ੍ਹਾਂ ਤੋਂ ਟੈਸਟ ਦੀ ਉਪ-ਕਪਤਾਨੀ ਖੋਹੀ ਗਈ ਅਤੇ ਉਨ੍ਹਾਂ ਨੂੰ ਵਨਡੇ ਸੀਰੀਜ਼ ਲਈ ਟੀਮ ਵਿੱਚ ਮੌਕਾ ਨਹੀਂ ਮਿਲਿਆ। ਦਬਾਅ ਵਾਲੀ ਸਥਿਤੀ ਵਿੱਚ ਲਗਾਤਾਰ ਫਲਾਪ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਤੋਂ ਲਖਨਊ ਦੀ ਕਪਤਾਨੀ ਖੋਹੇ ਜਾਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਮੌਜੂਦਾ ਸੀਜ਼ਨ ਵਿੱਚ ਪੰਤ ਨੇ ਕਈ ਹੈਰਾਨ ਕਰਨ ਵਾਲੇ ਫੈਸਲੇ ਲਏ ਸਨ, ਜਿਸ ਦੀ ਵਜ੍ਹਾ ਕਰਕੇ LSG ਦੀ ਟੀਮ ਨੂੰ ਇਹ ਨਿਰਾਸ਼ਾਜਨਕ ਪ੍ਰਦਰਸ਼ਨ ਦੇਖਣਾ ਪਿਆ। ਪੰਤ ਨੇ ਫੈਸਲਾ ਕੀਤਾ ਸੀ ਕਿ ਉਹ ਟਾਪ ਆਰਡਰ ਵਿੱਚ ਬੈਟਿੰਗ ਕਰਨਗੇ, ਜਦੋਂ ਕਿ ਨਿਕੋਲਸ ਪੂਰਨ ਨੂੰ ਇਸ ਦੇ ਲਈ ਮਿਡਲ ਆਰਡਰ ਵਿੱਚ ਜਾਣਾ ਪਿਆ ਸੀ ਅਤੇ ਉਹ ਫਲਾਪ ਹੋਏ। ਪੰਤ ਨੂੰ ਲੱਗਿਆ ਕਿ ਇਹ ਕੰਬੀਨੇਸ਼ਨ ਸਹੀ ਨਹੀਂ ਬਣ ਰਿਹਾ ਤਾਂ ਫਿਰ ਪੂਰਨ ਨੂੰ ਤੀਜੇ ਨੰਬਰ 'ਤੇ ਲਿਆਏ। ਇਸ ਤਰ੍ਹਾਂ ਪੂਰੇ ਸੀਜ਼ਨ ਪੰਤ ਨੇ ਅਜਿਹੇ ਬਦਲਾਅ ਕੀਤੇ, ਜਿਸ ਦੀ ਵਜ੍ਹਾ ਕਰਕੇ ਲਖਨਊ ਪਲੇਆਫ ਵਿੱਚ ਨਹੀਂ ਪਹੁੰਚ ਸਕੀ।