ਜੇਐੱਨਐੱਨ, ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਨੇ ਇਸ ਮਹੀਨੇ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ। ਟੀਮ ਇੰਡੀਆ ਇੱਥੇ ਵਨਡੇ, ਟੀ-20 ਤੇ ਟੈਸਟ ਤਿੰਨਾਂ ਹੀ ਫਾਰਮੈਟਾਂ ਦੀ ਸੀਰੀਜ਼ ਖੇਡੇਗੀ। ਦੌਰੇ 'ਤੇ ਜਾਣ ਵਾਲੀ ਟੀਮ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ, ਜਿਸ 'ਚ ਰੋਹਿਤ ਦਾ ਨਾਂ ਨਹੀਂ ਸੀ। ਸੱਟ ਦੀ ਵਜ੍ਹਾ ਕਰਕੇ ਟੀਮ ਤੋਂ ਬਾਹਰ ਰੱਖੇ ਗਏ ਰੋਹਿਤ ਦੀ ਥਾਂ ਕੇਐੱਲ ਰਾਹੁਲ ਨੂੰ ਉਪ-ਕਪਤਾਨ ਬਣਾਇਆ ਗਿਆ।

ਸਾਬਕਾ ਭਾਰਤੀ ਵਿਕਟਕੀਪਰ ਦੀਪਦਾਸ ਗੁਪਤਾ ਨੇ ਕਿਹਾ ਕਿ ਹੁਣ ਤਕ ਰੋਹਿਤ ਨੇ ਫਿਲਹਾਲ ਤਾਂ ਕੋਈ ਵੀ ਮੁਕਾਬਲਾ ਨਹੀਂ ਖੇਡਿਆ ਹੈ ਪਰ ਮੈਨੂੰ ਲਗਦਾ ਹੈ ਕਿ ਜਦ ਉਹ ਮੁੰਬਈ ਇੰਡੀਅਨਜ਼ ਟੀਮ 'ਚ ਖੇਡਣ ਲਈ ਫਿੱਟ ਹਨ ਤਾਂ ਉਹ ਭਾਰਤੀ ਟੀਮ ਦਾ ਹਿੱਸਾ ਹੋਣਗੇ। ਮੈਨੂੰ ਜੋ ਹੁਣ ਤਕ ਖ਼ਬਰ ਮਿਲੀ ਹੈ ਉਹ 50-50 ਦਾ ਮਾਮਲਾ ਹੈ, ਹਾਲਾਂਕਿ ਉਨ੍ਹਾਂ ਨੇ ਨੈੱਟ 'ਚ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਮੈਨੂੰ ਲਗਦਾ ਹੈ ਕਿ ਇਹ ਕੁਝ ਸਮੇਂ ਦੀ ਹੀ ਗੱਲ ਹੈ। ਜਿਵੇਂ ਹੀ ਮੈਚ ਖੇਡਣ ਲਈ ਫਿੱਟ ਹੋਣਗੇ ਜਾਂ ਕੁਝ ਮੈਚ ਖੇਡਣਗੇ, ਫਿੱਟ ਹੋ ਜਾਣਗੇ, ਉਹ ਪੂਰੀ ਤਰ੍ਹਾਂ ਵਾਪਸੀ ਲਈ ਤਿਆਰ ਹੋਣਗੇ। ਇਹ ਹੈਂਪਟ੍ਰਿੰਗ ਦਾ ਮਾਮਲਾ ਹੈ ਤੇ ਤੁਸੀਂ ਕਿਸੇ ਨੂੰ ਵੀ ਉਦੋਂ ਤਕ ਸ਼ਾਮਲ ਨਹੀਂ ਕਰਨਾ ਚਾਹੁੰਦੇ ਜਦੋਂ ਤਕ ਉਹ 100 ਫ਼ੀਸਦੀ ਫਿੱਟ ਨਾ ਹੋਵੇ। ਦੀਪ ਬੀਸੀਸੀਆਈ ਵੱਲੋਂ ਰੋਹਿਤ ਸ਼ਰਮਾ ਦੀ ਗ਼ੈਰਹਾਜ਼ਰੀ 'ਚ ਕੇਐੱਲ ਰਾਹੁਲ ਦੇ ਉਪ-ਕਪਤਾਨ ਬਣਾਏ ਜਾਣ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ 'ਤੇ ਪਹੁੰਚਣ ਲਈ ਉਦੋਂ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ, ਜਦੋਂ ਤਕ ਰੋਹਿਤ ਸ਼ਰਮਾ ਦੀ ਫਿਟਨੈੱਸ ਨੂੰ ਲੈ ਕੇ ਸਭ ਕੁਝ ਸਾਫ਼ ਨਹੀਂ ਹੋ ਜਾਂਦਾ।

Posted By: Harjinder Sodhi