ਜੇਐੱਨਐੱਨ, ਨਵੀਂ ਦਿੱਲੀ : ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ’ਚ ਵੀ ਇੰਟਰਨੈਸ਼ਨਲ ਕ੍ਰਿਕਟ ਦੀ ਵਾਪਸੀ ਲੰਬੇ ਸਮੇਂ ਤੋਂ ਬਾਅਦ ਹੋ ਰਹੀ ਹੈ। ਇੰਗਲੈਂਡ ਖ਼ਿਲਾਫ਼ ਭਾਰਤੀ ਟੀਮ ਨੂੰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਸਰਾ ਮੁਕਾਬਲਾ ਮੋਟੇਰਾ ਕ੍ਰਿਕਟ ਸਟੇਡੀਅਮ ’ਚ ਖੇਡਣਾ ਹੈ। ਇਸੀ ਮੁਕਾਬਲੇ ’ਚ ਦੋ ਲਾਕਲ ਬੁਆਏ ਵੀ ਖੇਡਣ ਜਾ ਰਹੀ ਹਨ। ਇਨ੍ਹਾਂ ’ਚ ਇਕ ਜਸਪ੍ਰੀਤ ਬੁਮਰਾਹ ਹੈ, ਜਦਕਿ ਦੂਸਰੇ ਅਕਸ਼ਰ ਪਟੇਲ, ਜਿਨ੍ਹਾਂ ਨੇ ਇਸੀ ਮਹੀਨੇ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਕਸ਼ਰ ਪਟੇਲ ਨੂੰ ਜੈਸੂਰਿਆ ਕਿਹਾ ਜਾਂਦਾ ਹੈ।

ਦਰਅਸਲ, ਅਹਿਮਦਾਬਾਦ ਤੋਂ ਲਗਪਗ 60 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਛੋਟੇ ਜਿਹੇ ਸ਼ਹਿਰ ਨਾਡਿਆਦ ’ਚ ਜਨਮੇ ਅਕਸ਼ਰ ਪਟੇਲ ਹਾਲੇ ਵੀ ਇਥੇ ਆਪਣੇ ਪਰਿਵਾਰ ਨਾਲ ਛੋਟੇ ਜਿਹੇ ਬੰਗਲੇ ’ਚ ਰਹਿੰਦੇ ਹਨ, ਜੋ ਹੁਣ ਆਪਣੇ ਘਰੇਲੂ ਮੈਦਾਨ ’ਤੇ ਪਿੰਕ ਬਾਲ ਟੈਸਟ ਮੈਚ ’ਚ ਉਤਰਨ ਵਾਲੇ ਹਨ। ਬੁੱਧਵਾਰ 24 ਫਰਵਰੀ ਤੋਂ ਸ਼ੁਰੂ ਹੋ ਰਹੇ ਤੀਸਰੇ ਮੈਚ ’ਚ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ ’ਚ ਮੌਕਾ ਮਿਲੇਗਾ, ਕਿਉਂਕਿ ਉਨ੍ਹਾਂ ਨੇ ਡੈਬਿਊ ਮੈਚ ’ਚ ਖ਼ੁਦ ਨੂੰ ਸਾਬਿਤ ਕਰ ਦਿੱਤਾ ਹੈ ਕਿ ਉਹ ਚੰਗੀ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵੀ ਕਰ ਸਕਦੇ ਹਨ।

ਗੱਲ ਕਰਦੇ ਹਾਂ ਕਿ ਆਖ਼ਰਕਾਰ ਚੇਨੱਈ ’ਚ ਖੇਡੇ ਗਏ ਦੂਸਰੇ ਟੈਸਟ ਮੈਚ ’ਚ ਅਕਸ਼ਰ ਪਟੇਲ ਨੂੰ ਵਿਕੇਟਕੀਪਰ ਰਿਸ਼ਭ ਪੰਤ ਨੇ ਜੈਸੂਰਿਆ ਕਿਉਂ ਕਿਹਾ ਸੀ। ਹਰ ਕੋਈ ਇਸ ਗੱਲ ਤੋਂ ਹੈਰਾਨ ਸੀ ਕਿ ਪੰਤ ਸ਼੍ਰੀਲੰਕਾਈ ਟੀਮ ਦੇ ਮਹਾਨ ਕ੍ਰਿਕਟਰ ਸਨਤ ਜੈਸੂਰਿਆ ਦਾ ਨਾਮ ਕਿਉਂ ਲੈ ਰਹੇ ਹਨ? ਉਸ ਸਮੇਂ ਬਹੁਤ ਘੱਟ ਲੋਕਾਂ ਦਾ ਧਿਆਨ ਰਿਸ਼ਭ ਪੰਤ ਦੀ ਇਸ ਗੱਲ ’ਤੇ ਗਿਆ, ਕਿਉਂਕਿ ਪੰਤ ਅਕਸਰ ਕੁਝ ਨਾ ਕੁਝ ਬੋਲਦੇ ਰਹਿੰਦੇ ਹਨ, ਪਰ ਸੱਚਾਈ ਕੁਝ ਹੋਰ ਹੈ।

ਸਕੂਲ ਦੀ ਪਿ੍ਰੰਸੀਪਲ ਨੇ ਪਹਿਲਾਂ ਤਾਂ ਅਕਸ਼ਰ ਪਟੇਲ ਦੇ ਨਾਮ ਦੇ ਅੰਗਰੇਜ਼ੀ ਸਪੈਲਿੰਗ ਨੂੰ 1kshar ਤੋਂ 1xar ਕਰ ਦਿੱਤਾ ਸੀ ਅਤੇ ਬਾਅਦ ’ਚ ਉਨ੍ਹਾਂ ਨੂੰ ਗਲੀ ਕ੍ਰਿਕਟ ’ਚ ਨਾਡਿਆਦ ਦੇ ਜੈਸੂਰਿਆ ਦਾ ਨਾਮ ਮਿਲਿਆ ਸੀ। ਇਸਤੋਂ ਬਾਅਦ ਹੀ ਉਨ੍ਹਾਂ ਨੂੰ ਜੈਸੂਰਿਆ ਕਿਹਾ ਜਾਂਦਾ ਹੈ। ਇਸਦੇ ਪਿੱਛੇ ਕਾਰਨ ਇਹ ਹੈ ਕਿ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਨਾਲ-ਨਾਲ ਫੀਲਡਿੰਗ ਵੀ ਉਸੀ ਤਰ੍ਹਾਂ ਦੀ ਹੈ। ਹਾਲਾਂਕਿ, ਅਕਸ਼ਰ ਪਟੇਲ ਮੱਧਕ੍ਰਮ ’ਚ ਬੱਲੇਬਾਜ਼ੀ ਕਰਦੇ ਹਨ, ਜਦਕਿ ਜੈਸੂਰਿਆ ਟਾਪ ਆਰਡਰ ਦੇ ਦਮਦਾਰ ਬੱਲੇਬਾਜ਼ ਸਨ।

ਅਕਸ਼ਰ ਪਟੇਲ ਦੇ ਚਚੇਰੇ ਭਰਾ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ, ਉਹ ਬਹੁਤ ਤੇਜ਼ ਗੇਂਦਬਾਜ਼ੀ ਕਰਦਾ ਸੀ। ਪੂਰਾ ਜੈਸੂਰਿਆ ਦੀ ਤਰ੍ਹਾਂ। ਹਰ ਕੋਈ ਚਾਹੁੰਦਾ ਸੀ ਕਿ ਅਕਸ਼ਰ ਉਨ੍ਹਾਂ ਦੀ ਟੀਮ ’ਚ ਖੇਡੇ ਪਰ ਬਾਅਦ ’ਚ ਉਹ ਜ਼ਿਲ੍ਹਾ ਅਤੇ ਫਿਰ ਗੁਜਰਾਤ ਦੀ ਏਜ-ਗਰੁੱਪ ਟੀਮ ਦਾ ਹਿੱਸਾ ਬਣ ਗਿਆ ਤਾਂ ਉਸਨੇ ਟੈਨਿਸ ਬਾਲ ਕਿ੍ਰਕਟ ਨੂੰ ਛੱਡ ਦਿੱਤਾ।

Posted By: Ramanjit Kaur