ਜੇਐੱਨਐੱਨ, ਨਵੀਂ ਦਿੱਲੀ : ਹਾਰਦਿਕ ਪਾਂਡੇ ਇਸ ਸਮੇਂ ਟੀਮ ਇੰਡੀਆ ਦੇ ਨੰਬਰ ਵਨ ਆਲਰਾਊਂਡਰ ਹਨ ਤੇ ਉਨ੍ਹਾਂ ਦੇ ਰਹਿਣ ਨਾਲ ਟੀਮ ਨੂੰ ਵਧੀਆ ਲੱਗਦਾ ਹੈ। ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਇਸ ਗੱਲ ਨਾਲ ਸਹਿਮਤੀ ਰੱਖਦੇ ਹਨ ਕਿ ਹਾਰਦਿਕ ਦੀ ਮੌਜੂਦਗੀ ਨਾਲ ਟੀਮ ਨੂੰ ਇਕ ਵਧੀਆ ਗੇਂਦਬਾਜ਼ ਤੇ ਬੱਲੇਬਾਜ਼ੀ ਆਪਸ਼ਨ ਮਿਲਦੀ ਹੈ ਜਿਸ ਦਾ ਟੀਮ ਨੂੰ ਫਾਇਦਾ ਹੁੰਦਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕਮਰ ਦੀ ਸਰਜਰੀ ਦੀ ਵਜ੍ਹਾ ਨਾਲ ਕ੍ਰਿਕਟ ਤੋਂ ਦੂਰ ਸੀ, ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੈ ਤੇ ਐਕਸ਼ਨ ਲਈ ਤਿਆਰ ਹੈ।


ਹਾਰਦਿਕ ਪਾਂਡੇ ਨੇ ਕੁਝ ਦਿਨਾਂ ਤਕ 228 ਨੰਬਰ ਦੀ ਜਰਸੀ ਪਾਈ ਸੀ ਤੇ ਇਸ ਨੂੰ ਲੈ ਕੇ ਬਹੁਤ ਚਰਚਾ ਹੋਈ ਸੀ ਪਰ ਹੁਣ ਉਨ੍ਹਾਂ ਨੇ ਇਸ ਨੂੰ ਬਦਲ ਕੇ 33 ਕਰ ਲਿਆ ਹੈ। ਆਮ ਤੌਰ 'ਤੇ ਖਿਡਾਰੀ ਇਸ ਤਰ੍ਹਾਂ ਨਹੀਂ ਕਰਦੇ, ਉਨ੍ਹਾਂ ਨੇ 228 ਨੰਬਰ ਦੀ ਜਰਸੀ ਪਾਉਣੀ ਕਿਉਂ ਪਸੰਦ ਕੀਤੀ। ਇਹ ਸਵਾਲ ਤਾਂ ਆਈਸੀਸੀ ਨੇ ਵੀ ਟਵੀਟ ਕਰਕੇ ਜਾਨਣਾ ਚਾਹੁੰਦੀ। ਆਈਸੀਸਸੀ ਨੇ ਲਿਖਿਆ ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਆਪਣੀ ਜਰਸੀ 'ਤੇ ਇਸ ਨੰਬਰ ਦਾ ਇਸਤੇਮਾਲ ਕਿਉਂ ਕਰਦੇ ਹਨ।


ਆਈਸੀਸੀ ਨੂੰ ਇਸ ਸਵਾਲ ਦੀ ਜਵਾਬ ਇਕ ਕ੍ਰਿਕਟ ਫੈਨ ਮੋਹਨਦਾਸ ਮੇਨ ਨੇ ਆਪਣੇ ਟਵਿੱਟਰ ਦੇ ਜ਼ਰੀਏ ਦਿੱਤਾ। ਉਨ੍ਹਾਂ ਨੇ ਲਿਖਿਆ ਕਿ ਇਹ ਹਾਰਦਿਕ ਦਾ ਦੋਹਰਾ ਸੈਂਕੜਾ ਹੈ ਜੋ ਉਨ੍ਹਾਂ ਨੇ ਬੜੌਦਾ ਅੰਡਰ 16 ਟੀਮ ਲਈ ਮੁੰਬਈ ਅੰਡਰ 16 ਟੀਮ ਦੇ ਖਿਲਾਫ਼ ਜੜਿਆ ਸੀ। ਉਸ ਮੈਚ 'ਚ ਹਾਰਦਿਕ ਨੇ 391 ਗੇਂਦਾਂ 'ਤੇ 228 ਦੋੜਾਂ ਦੀ ਪਾਰੀ ਖੇਡੀ ਸੀ ਤੇ ਦੌੜਾਂ ਆਊਟ ਹੋ ਗਈਆਂ ਸੀ। ਉਨ੍ਹਾਂ ਨੇ ਸਾਲ 2009 'ਚ ਰਿਲਾਇੰਸ ਕ੍ਰਿਕਟ ਸਟੇਡੀਅਮ 'ਚ ਵਿਜੇ ਮਰਚੇਟ ਅੰਡਰ 16 ਟ੍ਰਾਫੀ ਟੂਰਨਾਮੈਂਟ 'ਚ ਖੇਡੀ ਸੀ ਤੇ ਉਹ ਟੀਮ ਦੇ ਕਪਤਾਨ ਸੀ।

ਹਾਰਦਿਕ ਪਾਂਡੇ ਦੇ ਇੰਟਰਨੈਸ਼ਨਲ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤ ਲਈ ਹੁਣ ਤਕ 11 ਟੈਸਟ, 54 ਵਨਡੇ ਤੇ 40 ਟੀ20 ਇੰਟਰਨੈਸ਼ਨਲ ਮੈਚ ਖੇਡੇ ਹਨ। 11 ਟੈਸਟ 'ਚ ਉਨ੍ਹਾਂ ਨੇ 17, ਵਨਡੇ, ਵਨਡੇ 'ਚ 54 ਤੇ ਟੀ20 'ਚ 38 ਵਿਕਟ ਲਈ ਹੈ।

Posted By: Sarabjeet Kaur