ਕਰਾਚੀ, ਏਐਨਆਈ : ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਐਤਵਾਰ ਨੂੰ ਕਨਫਰਮ ਕੀਤਾ ਕਿ ਜੇਕਰ ਭਾਰਤੀ ਕ੍ਰਿਕਟ ਟੀਮ ਵਰਲਡ ਕ੍ਰਿਕਟ ਟੀਮ ਵਲਰਡ ਟੈਸਟ ਚੈਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਇਸ ਸਾਲ ਜੂਨ 'ਚ ਕਰਵਾਏ ਜਾਣ ਵਾਲੇ ਏਸ਼ੀਆ ਕੱਪ ਦੇ ਆਯੋਜਨ 'ਤੇ ਪਾਣੀ ਫਿਰ ਸਕਦਾ ਹੈ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਭਾਰਤ ਦੇ ਫਾਈਨਲ 'ਚ ਪਹੁੰਚਣ ਦੀ ਸੂਰਤ 'ਚ ਏਸ਼ੀਆ ਕੱਪ ਦਾ ਆਯੋਜਨ ਮੁਲਤਵੀ ਹੋ ਸਕਦਾ ਹੈ।

ਅਹਿਸਾਨ ਮਨੀ ਨੇ ਕਰਾਚੀ 'ਚ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਏਸ਼ੀਆ ਕੱਪ ਦਾ ਆਯੋਜਨ ਪਿਛਲੇ ਸਾਲ ਹੀ ਕੀਤਾ ਜਾਣਾ ਸੀ ਪਰ ਇਸ ਨੂੰ 2021 ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਇਸ ਸਾਲ ਹੀ ਇਸ ਟੂਰਨਾਮੈਂਟ ਦਾ ਆਯੋਜਨ ਨਹੀਂ ਹੋ ਸਕੇਗਾ ਕਿਉਂਕਿ ਵਰਲਡ ਟੈਸਟ ਚੈਪੀਅਨਸ਼ਿਪ ਫਾਈਨਲ ਮੈਚ ਜੂਨ 'ਚ ਖੇਡਿਆ ਜਾਣਾ ਹੈ। ਸ੍ਰੀਲੰਕਾ ਨੇ ਕਿਹਾ ਸੀ ਕਿ ਉਹ ਏਸ਼ੀਆ ਕੱਪ ਨੂੰ ਜੂਨ 'ਚ ਆਯੋਜਿਤ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਟੈਸਟ ਚੈਪੀਅਨਸ਼ਿਪ ਦੀ ਡੇਟ ਏਸ਼ੀਆ ਕੱਪ ਨਾਲ ਕਲੈਸ਼ ਕਰ ਰਹੀ ਹੈ ਤੇ ਅਜਿਹੇ 'ਚ ਇਹ ਟੂਰਨਾਮੈਂਟ ਸ਼ਾਇਦ ਇਸ ਸਾਲ ਨਹੀਂ ਖੇਡਿਆ ਜਾ ਸਕੇਗਾ ਤੇ ਇਸ ਨੂੰ 2023 ਤਕ ਲਈ ਮੁਲਤਵੀ ਕੀਤਾ ਜਾ ਸਕਦਾ ਹੈ।

Posted By: Ravneet Kaur