ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦਾ ਸ਼੍ਰੀਲੰਕਾ ਦੌਰਾ ਦੇਸ਼ ਦੇ ਕ੍ਰਿਕਟ ਇਤਿਹਾਸ ’ਚ ਇਕ ਵੱਡਾ ਮੀਲ ਪੱਧਰ ਹੋਵੇਗਾ, ਜਿਸ ’ਚ ਰਾਹੁਲ ਦ੍ਰਵਿਡ ਸੀਰੀਜ਼ ਲਈ ਮੁੱਖ ਕੋਚ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਤੋਂ ਇਲਾਵਾ ਟੀਮ ਨੂੰ ਨਵਾਂ ਕਪਤਾਨ ਵੀ ਮਿਲਣ ਵਾਲਾ ਹੈ। ਇਕ ਭਾਰਤੀ ਟੀਮ ਜਿਸ ਸਮੇਂ ਇੰਗਲੈਂਡ ’ਚ ਹੋਵੇਗੀ। ਉਸ ਸਮੇਂ ਇਕ ਭਾਰਤੀ ਟੀਮ ਸ਼੍ਰੀਲੰਕਾ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ਼ ਖੇਡ ਰਹੀ ਹੋਵੇਗੀ।

ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਭਾਰਤ ਨੂੰ ਦੂਜੇ ਦਰਜੇ ਦੀ ਟੀਮ ਸ਼੍ਰੀਲੰਕਾ ਦੌਰੇ ’ਤੇ ਭੇਜਣੀ ਪਵੇਗੀ, ਕਿਉਂਕਿ ਕਪਤਾਨ ਵਿਰਾਟ ਕੋਹਲੀ ਦੀ ਟੀਮ ਉਸ ਸਮੇਂ ਇੰਗਲੈਂਡ ’ਚ ਹੋਵੇਗੀ। ਹਾਲਾਂਕਿ ਉਸ ਸਮੇਂ ਭਾਰਤੀ ਟੀਮ ਦੇ ਖਿਡਾਰੀ ਛੁੱਟੀ ’ਤੇ ਹੋਣਗੇ, ਪਰ ਕੋਰੋਨਾ ਵਾਇਰਸ ਦੇ ਪ੍ਰੋਟੋਕਾਲ ਤੇ ਕੁਆਰੰਟਾਈਨ ਨਿਯਮਾਂ ਨੂੰ ਦੇਖਦੇ ਹੋਏ ਇਹ ਸੰਭਵ ਨਹੀਂ ਹੈ ਕਿ ਭਾਰਤੀ ਖਿਡਾਰੀ ਇੰਗਲੈਂਡ ਤੋਂ ਸ਼੍ਰੀਲੰਕਾ ਆਉਣ ਤੇ ਫਿਰ ਸ਼੍ਰੀਲੰਕਾ ਤੋਂ ਇੰਗਲੈਂਡ ਜਾਣ, ਇੱਥੇ ਅਗਸਤ ’ਚ ਟੈਸਟ ਸੀਰੀਜ਼ ਸ਼ੁਰੂ ਹੋ ਰਹੀ ਹੈ।


ਕ੍ਰਿਕਬਜ ਦੀ ਇਕ ਰਿਪੋਰਟ ਅਨੁਸਾਰ ਭਾਰਤੀ ਟੀਮ ਨੂੰ ਸ਼੍ਰੀਲੰਕਾ ’ਚ ਅਭਿਆਸ ਲਈ ਘੱਟ ਤੋਂ ਘੱਟ ਇਕ ਹਫ਼ਤੇ ਦਾ ਸਮਾਂ ਮਿਲੇਗਾ। 13 ਜੁਲਾਈ ਨੂੰ ਵਨਡੇ ਸੀਰੀਜ਼ ਦਾ ਪਹਿਲਾਂ ਮੁਕਾਬਲਾ ਖੇਡਿਆ ਜਾਵੇਗਾ। ਟੀਮ ਦੇ ਜਾਣ ਤੋਂ ਪਹਿਲਾਂ ਬੈਂਗਲੁਰੂ ’ਚ ਤਿਆਰੀ ਸ਼ਿਵਿਰ ਲਗਾਉਣ ਦਾ ਵਿਚਾਰ ਸੀ, ਪਰ ਭਾਰਤ ’ਚ ਕੋਵਿਡ 19 ਦੀ ਸਥਿਤੀ ਨੂੰ ਦੇਖਦੇ ਹੋਏ ਟੀਮ ਪ੍ਰਬੰਧਨ ਨੇ ਸ਼੍ਰੀਲੰਕਾ ’ਚ ਖਿਡਾਰੀਆਂ ਨੂੰ ਸਿੱਖਿਅਤ ਕਰਨਾ ਜ਼ਰੂਰੀ ਸਮਝਿਆ ਹੈ। ਇਸ ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼੍ਰੀਲੰਕਾ ਦੌਰੇ ’ਤੇ ਟੀਮ ਦਾ ਕਪਤਾਨ ਕੌਣ ਹੋਵੇਗਾ।


ਟੀਮ ਇੰਡੀਆ ਦੀ ਕਪਤਾਨੀ ਕਰਨਗੇ ਸ਼ਿਖਰ ਧਵਨ

ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇੰਗਲੈਂਡ ਦੌਰੇ ’ਚ ਵਿਅਸਤ ਹਨ। ਸ਼ਿਖਰ ਧਵਨ ਸ਼੍ਰੀਲੰਕਾ ਖਿਲਾਫ਼ ਸਫੇਦ ਗੇਂਦ ਦੀ ਸੀਰੀਜ਼ ਲਈ ਟੀਮ ਦੀ ਕਪਤਾਨੀ ਲੈਣ ਲਈ ਪਸੰਦੀਦਾ ਖਿਡਾਰੀ ਬਣੇ ਹੋਏ ਹਨ। ਸ਼੍ਰੇਅਰ ਦਾ ਨਾਂ ਵੀ ਅੱਗੇ ਰੱਖਿਆ ਗਿਆ ਸੀ, ਪਰ ਮੋਢੇ ਦੀ ਸੱਟ ਦੇ ਕਾਰਨ ਬੱਲੇਬਾਜ਼ ਦੇ ਇਸ ਸੀਮਿਤ ਓਵਰਾਂ ਦੀ ਸੀਰੀਜ਼ ਲਈ ਟੀਮ ’ਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ। ਸ਼ਿਖਰ ਧਵਨ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।

Posted By: Sarabjeet Kaur