ਜੇਐੱਨਐੱਨ, ਨਵੀਂ ਦਿੱਲੀ : ਆਈਪੀਐੱਲ 2020 ਦੀਆਂ ਟਾਪ ਚਾਰ ਟੀਮਾਂ ਕਿਹੜੀਆਂ ਹੋਣਗੀਆਂ ਭਾਵ ਇਸ ਵਾਰ ਪਲੇਅ-ਆਫ 'ਚ ਕਿਹੜੀਆਂ-ਕਿਹੜੀਆਂ ਟੀਮਾਂ ਪਹੁੰਚ ਸਕਦੀਆਂ ਹਨ, ਇਸਦੇ ਲਈ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੀਆਂ ਪਸੰਦੀਦਾ ਚਾਰ ਟੀਮਾਂ ਦੀ ਚੋਣ ਕੀਤੀ ਹੈ। ਆਕਾਸ਼ ਅਨੁਸਾਰ ਇਹ ਚਾਰ ਟੀਮਾਂ ਹੋ ਸਕਦੀਆਂ ਹਨ ਜੋ ਪਲੇਅ-ਆਫ 'ਚ ਥਾਂ ਬਣਾ ਸਕਦੀਆਂ ਹਨ। ਆਪਣੀਆਂ ਚਾਰ ਟੀਮਾਂ ਦੀ ਲਿਸਟ 'ਚ ਉਨ੍ਹਾਂ ਨੇ ਅਜਿਹੀਆਂ ਟੀਮਾਂ ਨੂੰ ਬਾਹਰ ਰੱਖਿਆ ਹੈ, ਜਿਨ੍ਹਾਂ ਨੇ ਘੱਟ ਤੋਂ ਘੱਟ ਇਕ ਵਾਰ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਹੀ ਨਹੀਂ ਉਨ੍ਹਾਂ ਨੇ ਇਸ ਵਾਰ ਕਿਸ ਟੀਮ ਦੇ ਜਿੱਤਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ, ਉਸ ਟੀਮ ਦਾ ਵੀ ਨਾਮ ਦੱਸਿਆ।

ਆਕਾਸ਼ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਕਿਹਾ ਕਿ, ਉਨ੍ਹਾਂ ਦਾ ਅਜਿਹਾ ਮੰਨਣਾ ਹੈ ਕਿ ਦਿੱਲੀ ਕੈਪੀਟਲਸ ਇਸ ਵਾਰ ਉਨ੍ਹਾਂ ਦੀ ਪਸੰਦੀਦਾ ਟੀਮ ਹੈ ਅਤੇ ਜਿੱਤ ਦੀ ਸਭ ਤੋਂ ਵੱਡੀ ਦਾਅਵੇਦਾਰ ਵੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਆਈਪੀਐੱਲ 2020 ਦੀ ਸ਼ੁਰੂਆਤ ਸ਼ਨੀਵਾਰ ਤੋਂ ਹੀ ਰਹੀ ਹੈ। ਭਵਿੱਖਬਾਣੀਆਂ ਦਾ ਆਖ਼ਰੀ ਦੌਰ ਹੈ ਅਤੇ ਅਜਿਹੇ 'ਚ ਕਿਹੜੀਆਂ ਚਾਰ ਟੀਮਾਂ ਪਲੇਅ-ਆਫ 'ਚ ਪਹੁੰਚ ਸਕਦੀਆਂ ਹਨ, ਮੈਂ ਉਨ੍ਹਾਂ ਟੀਮਾਂ ਬਾਰੇ ਦੱਸ ਰਿਹਾ ਹਾਂ।

ਉਨ੍ਹਾਂ ਨੇ ਪਹਿਲੇ ਨੰਬਰ 'ਤੇ ਜਿੱਥੇ ਦਿੱਲੀ ਦੀ ਟੀਮ ਨੂੰ ਰੱਖਿਆ ਤਾਂ ਉਥੇ ਹੀ ਦੂਸਰੇ ਨੰਬਰ 'ਤੇ ਉਨ੍ਹਾਂ ਨੇ ਚੇਨੱਈ ਸੁਪਰ ਕਿੰਗਸ ਨੂੰ ਆਪਣੀ ਲਿਸਟ 'ਚ ਥਾਂ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਉਨ੍ਹਾਂ ਨੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਨੂੰ ਆਪਣੀ ਲਿਸਟ 'ਚ ਤੀਸਰੇ ਨੰਬਰ 'ਤੇ ਰੱਖਿਆ। ਇਸ ਟੀਮ ਨੇ ਹਾਲੇ ਤਕ ਚਾਰ ਵਾਰ ਆਈਪੀਐੱਲ ਖ਼ਿਤਾਬ ਜਿੱਤੇ ਹਨ। ਚੌਥੇ ਨੰਬਰ ਲਈ ਉਨ੍ਹਾਂ ਨੇ ਦੋ ਟੀਮਾਂ ਦੀ ਚੋਣ ਕੀਤੀ ਹੈ, ਜਿਸ 'ਚ ਇਕ ਟੀਮ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ ਹੈ ਤਾਂ ਉਥੇ ਹੀ ਦੂਸਰੀ ਟੀਮ ਦਿਨੇਸ਼ ਕਾਰਤਿਕ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਸ ਹੈ।

Posted By: Ramanjit Kaur