ਨਵੀਂ ਦਿੱਲੀ (ਪੀਟੀਆਈ) : ਇੰਗਲੈਂਡ ਫੁੱਟਬਾਲ ਟੀਮ ਦੇ ਕਪਤਾਨ ਹੈਰੀ ਕੇਨ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਵਿਚਾਲੇ ਦੋਸਤੀ ਜੱਗ ਜ਼ਾਹਰ ਹੈ। ਕੋਹਲੀ ਤੇ ਕੇਨ ਵਿਚਾਲੇ ਅਕਸਰ ਇੰਟਰਨੈੱਟ ਮੀਡੀਆ 'ਤੇ ਗੱਲਬਾਤ ਹੁੰਦੀ ਹੈ। ਇਸ ਵਾਰ ਕੇਨ ਨੇ ਇਕ ਵੀਡੀਓ ਟਵੀਟ ਕੀਤਾ ਹੈ ਜਿਸ ਵਿਚ ਉਹ ਇੰਡੋਰ ਨੈੱਟਸ 'ਚ ਟੈਨਿਸ ਗੇਂਦ ਨਾਲ ਬੱਲੇਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿਚ ਕੇਨ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਟੈਗ ਕੀਤਾ ਹੈ। ਕੋਹਲੀ ਨੇ ਵੀ ਇਸ 'ਤੇ ਮਜ਼ਾਕੀਆ ਲਹਿਜ਼ੇ ਵਿਚ ਪ੍ਰਤੀਕਿਰਿਆ ਦਿੱਤੀ ਹੈ। ਕੇਨ ਨੇ ਟਵੀਟ ਕੀਤਾ ਕਿ ਮੈਨੂੰ ਲਗਦਾ ਹੈ ਕਿ ਮੇਰੇ 'ਚ ਇਕ ਚੰਗੀ ਟੀ-20 ਪਾਰੀ ਖੇਡਣ ਦੀ ਕਾਬਲੀਅਤ ਹੈ। ਅੱਖਾਂ ਵਿਚ ਹੰਝੂ। ਕ੍ਰਿਕਟ ਦਾ ਬੱਲਾ ਤੇ ਗੇਂਦ। ਕੀ ਅਗਲੇ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਦੇ ਸੈਸ਼ਨ ਲਈ ਟੀਮ ਵਿਚ ਥਾਂ ਹੈ ਆਰਸੀਬੀ, ਕੋਹਲੀ? ਕੋਹਲੀ ਨੇ ਇਸ 'ਤੇ ਸ਼ਨਿਚਰਵਾਰ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਚੰਗੀ ਬੱਲੇਬਾਜ਼ੀ ਦੋਸਤ। ਅਸੀਂ ਤੁਹਾਨੂੰ ਹਮਲਾਵਰ ਬੱਲੇਬਾਜ਼ ਵਜੋਂ ਸ਼ਾਮਲ ਕਰ ਸਕਦੇ ਹਾਂ।