ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਕੋਰੋਨਾ ਮਹਾਮਾਰੀ ਦੇ ਫੈਲਣ ਕਾਰਨ ਵਿਚਕਾਰ ਹੀ ਰੋਕਣਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਪ੍ਰੈਲ ਨੂੰ ਸ਼ੁਰੂ ਹੋਏ ਟੂਰਨਾਮੈਂਟ ਨੂੰ ਐਮਰਜੈਂਸੀ ਬੈਠਕ ਤੋਂ ਬਾਅਦ 4 ਮਈ ਨੂੰ ਅਨਿਸ਼ਚਿਤ ਸਮੇਂ ਲਈ ਰੱਦ ਕਰਨ ਦਾ ਫ਼ੈਸਲਾ ਲਿਆ। ਨਿਊਜ਼ੀਲੈਂਡ ਦੇ ਆਲਰਾਊਂਡਰ ਜਿਮੀ ਨੀਸ਼ਮ ਨੇ ਦੁਬਾਰਾ ਤੋਂ ਆਈਪੀਐੱਲ ਦਾ ਹਿੱਸਾ ਬਣਨ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ, ਇਕ ਵਾਰ ਜਦੋਂ ਕਰਾਰ ਕਰ ਲਿਆ ਤਾਂ ਫਿਰ ਇਸਨੂੰ ਛੱਡਣ ਦਾ ਕਦੇ ਨਹੀਂ ਸੋਚਿਆ।

ਨੀਸ਼ਮ ਨੇ ਕਿਹਾ, ‘ਮੇਰੇ ਲਈ, ਮੈਂ ਤਾਂ ਦੁਬਾਰਾ ਦੇ ਆਈਪੀਐੱਲ ਲਈ ਸਾਈਨ ਕਰਾਂਗਾ, ਇਹ ਜਾਣਦੇ ਹੋਏ ਵੀ ਕਿ ਕੁਝ ਹੋ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡਾ ਕਰਤੱਵ ਹੈ, ਇਕ ਵਾਰ ਜਦੋਂ ਅਸੀਂ ਕਰਾਰ ਕਰ ਦਿੱਤਾ ਕਿ ਉਥੇ ਜਾਵਾਂਗੇ ਤਾਂ ਫਿਰ ਇਸਤੋਂ ਪਿੱਛੇ ਹਟਣ ਦਾ ਕਦੇ ਨਹੀਂ ਸੋਚਿਆ ਜਦੋਂ ਤਕ ਕਿ ਇਹ ਟੂਰਨਾਮੈਂਟ ਖ਼ਤਮ ਨਾ ਹੋ ਜਾਵੇ। ਇਸਨੂੰ ਲੈ ਕੇ ਕਈ ਲੋਕਾਂ ਦੀ ਰਾਏ ਅਲੱਗ ਹੋ ਸਕਦੀ ਹੈ। ਪਰ ਇਹ ਮੇਰਾ ਕੰਮ ਹੈ, ਮੈਂ ਇਕ ਪੇਸ਼ਾਵਰ ਹਾਂ ਅਤੇ ਕਈ ਵਾਰ ਤੁਹਾਨੂੰ ਅਜਿਹੇ ਦੇਸ਼ ਦਾ ਦੌਰਾ ਕਰਨਾ ਹੁੰਦਾ ਹੈ ਜਿਥੇ ਤੁਸੀਂ ਸ਼ਾਇਦ ਨਹੀਂ ਜਾਣਾ ਚਾਹੁੰਦੇ। ਇਹ ਸਭ ਤੁਹਾਡਾ ਕੰਮ ਹੈ ਅਤੇ ਤੁਹਾਨੂੰ ਮੈਦਾਨ ’ਚ ਜਾ ਕੇ ਆਪਣਾ ਕੰਮ ਕਰਨਾ ਹੁੰਦਾ ਹੈ।’

ਅੱਗੇ ਉਨ੍ਹਾਂ ਨੇ ਕਿਹਾ, ਭਾਵੇਂ ਹੀ ਸਾਨੂੰ ਚਾਰਟਰ ਪਲੇਨ ਰਾਹੀਂ ਲੈ ਜਾਇਆ ਜਾ ਰਿਹਾ ਹੈ ਪਰ ਫਿਰ ਵੀ ਸਾਨੂੰ ਕਸਟਮ ’ਚੋਂ ਲੰਘਣਾ ਪਿਆ। ਆਪਣੀ ਡਿਟੇਲ ਉਨ੍ਹਾਂ ਕਈ ਲੋਕਾਂ ਨੂੰ ਦੇਣੀ ਪਈ, ਟਰਮੀਨਲ ਹੋ ਕੇ ਲੰਘਣਾ ਪਿਆ, ਤਾਂ ਹਮੇਸ਼ਾ ਹੀ ਸਾਨੂੰ ਅਜਿਹੇ ਮੁਸ਼ਕਲ ਤੇ ਖ਼ਤਰੇ ਵਾਲੀਆਂ ਥਾਵਾਂ ਰਾਹੀਂ ਲੰਘਣਾ ਹੁੰਦਾ ਹੈ। ਸਾਨੂੰ ਇਸ ਗੱਲ ਦਾ ਫਿਲਹਾਲ ਪਤਾ ਨਹੀਂ ਲੱਗਾ ਕਿ ਟੀਮਾਂ ਤਕ ਕੋਰੋਨਾ ਦੀ ਪਹੁੰਚ ਕਿਵੇਂ ਹੋਈ। ਹਰ ਇਕ ਚੀਜ਼ ਨੂੰ ਬਿਲਕੁਲ ਸਹੀ ਤਰੀਕੇ ਨਾਲ ਕਰ ਪਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ ਅਤੇ ਅਜਿਹੇ ਕਈ ਲੋਕ ਹੁੰਦੇ ਹਨ, ਜੋ ਇਕ-ਦੂਸਰੇ ਦੇ ਕਰੀਬ ਹੁੰਦੇ ਹਨ। ਹਰ ਇਕ ਖੇਡ ’ਚ ਇਕ-ਦੂਸਰੇ ਵਿਚਕਾਰ ਗੱਲਬਾਤ ਤੇ ਮਿਲਣਾ-ਜੁਲਣਾ ਹੁੰਦਾ ਹੀ ਹੈ।’

Posted By: Ramanjit Kaur