ਨਵੀਂ ਦਿੱਲੀ, ਆਨਲਾਈਨ ਡੈਸਕ : 3 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਵਿਦਰਭ ਕਿ੍ਰਕਟ ਐਸੋਸੀਏਸ਼ਨ, ਨਾਗਪੁਰ ’ਚ ਖੇਡਿਆ ਜਾਵੇਗਾ। ਪਿਛਲੇ ਕੁਝ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਖਬਰ ਹੈ ਕਿਉਂਕਿ ਵੀਰਵਾਰ ਨੂੰ ਦੋਵੇਂ ਟੀਮਾਂ ਪਿੱਚ ਕਾਰਨ ਗਿੱਲੀ ਹੋਣ ਕਾਰਨ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲੈ ਸਕੀਆਂ। ਇੰਨਾ ਹੀ ਨਹੀਂ, ਪਿਛਲੇ ਕੁਝ ਦਿਨਾਂ ਤੋਂ ਇੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਮੈਚ ਦੇ ਦਿਨ ਯਾਨੀ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਸੀਰੀਜ਼ ’ਚ ਪਹਿਲਾਂ ਹੀ 1-0 ਦੀ ਬੜ੍ਹਤ ਬਣਾ ਲਈ ਹੈ ਅਤੇ ਸੀਰੀਜ਼ ’ਚ ਵਾਪਸੀ ਲਈ ਟੀਮ ਇੰਡੀਆ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਪਿਛਲੇ ਮੈਚ ’ਚ ਟੀਮ ਇੰਡੀਆ ਦੀ ਗੇਂਦਬਾਜ਼ੀ ਚਿੰਤਾ ਦਾ ਕਾਰਨ ਸੀ ਪਰ ਜਸਪ੍ਰੀਤ ਬੁਮਰਾਹ ਦੀ ਵਾਪਸੀ ਗੇਂਦਬਾਜ਼ੀ ਦੀ ਸਮੱਸਿਆ ਨੂੰ ਹੱਲ ਕਰ ਸਕਦੀ ਹੈ।

ਪ੍ਰਸ਼ੰਸਕਾਂ ਨੂੰ ਇਹ ਵੀ ਉਮੀਦ ਹੈ ਕਿ ਟੀਮ ਇੰਡੀਆ ਪਹਿਲਾਂ ਦੀ ਤਰ੍ਹਾਂ ਸੀਰੀਜ਼ ’ਚ ਵਾਪਸੀ ਕਰਨ ਵਿਚ ਕਾਮਯਾਬ ਹੋਵੇਗੀ। ਇਹੀ ਕਾਰਨ ਹੈ ਕਿ 45,000 ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਅਤੇ ਪ੍ਰਸ਼ੰਸਕ ਇੱਥੇ 3 ਸਾਲ ਬਾਅਦ ਹੋਣ ਵਾਲੇ ਅੰਤਰਰਾਸ਼ਟਰੀ ਮੈਚ ਨੂੰ ਦੇਖਣ ਦਾ ਮੌਕਾ ਨਹੀਂ ਗੁਆਉਣਾ ਚਾਹੁੰਦੇ ਪਰ ਮੀਂਹ ਪ੍ਰਸ਼ੰਸਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਸਕਦਾ ਹੈ।

ਕਿਹੋ ਜਿਹਾ ਰਹੇਗਾ ਨਾਗਪੁਰ ਦਾ ਮੌਸਮ

ਨਾਗਪੁਰ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੇ ਦਿਨ ਵੇਲੇ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਜਦੋਂਕਿ ਰਾਤ ਨੂੰ ਇਹ 24 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ। ਦਿਨ ਵੇਲੇ ਧੁੱਪ ਰਹੇਗੀ ਪਰ ਮੈਚ ਦੌਰਾਨ ਅਸਮਾਨ ’ਚ ਬੱਦਲਵਾਈ ਰਹੇਗੀ। ਮੈਚ ਦੌਰਾਨ ਮੀਂਹ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਇਸ ਦੀ ਸੰਭਾਵਨਾ 18 ਫ਼ੀਸਦੀ ਹੈ। ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਨਮੀ 65 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ।

ਕੀ ਕਹਿੰਦੀ ਹੈ ਪਿੱਚ ਰਿਪੋਰਟ?

ਨਾਗਪੁਰ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਹੋਵੇਗੀ ਅਤੇ ਇੱਥੇ ਖ਼ੂਬ ਦੌੜਾਂ ਬਣਨਗੀਆਂ। ਸ਼ੁਰੂਆਤੀ ਓਵਰਾਂ ’ਚ ਗੇਂਦਬਾਜ਼ਾਂ ਨੂੰ ਵੀ ਮਦਦ ਮਿਲੇਗੀ। ਇਸ ਮੈਦਾਨ ਦੀ ਆਊਟਫੀਲਡ ਬਹੁਤ ਤੇਜ਼ ਹੈ, ਜੋ ਬੱਲੇਬਾਜ਼ਾਂ ਲਈ ਫ਼ਾਇਦੇਮੰਦ ਹੈ। ਜਿਵੇਂ-ਜਿਵੇਂ ਇਸ ਪਿੱਚ ’ਤੇ ਮੈਚ ਅੱਗੇ ਵਧੇਗਾ, ਇਹ ਹੌਲੀ ਹੁੰਦੀ ਜਾਵੇਗੀ। ਇਸ ਮੈਦਾਨ ’ਤੇ ਦੂਜੀ ਪਾਰੀ ਦਾ ਔਸਤ ਸਕੋਰ 128 ਦੌੜਾਂ ਰਿਹਾ ਹੈ।

Posted By: Harjinder Sodhi