Sports news ਜੇਐੱਨਐੱਨ, ਨਵੀਂ ਦਿੱਲੀ : ਆਈਸੀਸੀ (ਭਾਵ) ਇੰਟਰਨੈਸ਼ਨਲ ਕ੍ਰਿਕਟ ਕੌਂਸਲ ਕ੍ਰਿਕਟ ਦੀ ਬੇਹਤਰੀ ਲਈ ਹਮੇਸ਼ਾ ਕੰਮ ਕਰਦੀ ਹੈ। ਅਕਸਰ ਕ੍ਰਿਕਟ ਦੇ ਖੇਡ ਨੂੰ ਤੇ ਰੋਮਾਂਚਕ ਬਣਾਉਣ ਨਾਲ ਹੀ ਖਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਕਈ ਤਰ੍ਹਾਂ ਦੇ ਨਵੇਂ ਨਿਯਮ ਬਣਾਏ ਜਾਂਦੇ ਹਨ। ਹੁਣ ਇਕ ਵਾਰ ਫਿਰ ਤੋਂ ਆਈਸੀਸੀ ਨੇ ਇਕ ਨਵਾਂ ਨਿਯਮ ਬਣਾਉਣਾ ਹੈ ਤੇ ਇਸ 'ਚ ਇਹ ਤੈਅ ਕੀਤਾ ਗਿਆ ਹੈ ਕਿ ਇੰਟਰਨੈਸ਼ਨਲ ਪੱਧਰ 'ਤੇ ਕਿਸੇ ਵੀ ਟੀਮ ਦੇ ਖਿਡਾਰੀ ਲਈ ਡੈਬਿਊ ਕਰਨ ਦੀ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ।

ਆਈਸੀਸੀ ਨੇ ਸਾਫ਼ ਕਰ ਦਿੱਤਾ ਹੈ ਕਿ ਇੰਟਰਨੈਸ਼ਨਲ ਮੈਚਾਂ 'ਚ ਡੈਬਿਊ ਕਰਨ ਲਈ ਖਿਡਾਰੀ ਦੀ ਉਮਰ ਘੱਟ ਤੋਂ ਘੱਟ 15 ਸਾਲ ਜ਼ਰੂਰ ਹੋਣੀ ਚਾਹੀਦੀ ਹੈ। ਇਸ ਨਵੇਂ ਨਿਯਮ ਨਾਲ ਪਹਿਲਾਂ ਕ੍ਰਿਕਟ ਇਤਿਹਾਸ 'ਚ ਕਈ ਇਸ ਤਰ੍ਹਾਂ ਦੇ ਖਿਡਾਰੀ ਹੋਏ ਹਨ ਜਿਨ੍ਹਾਂ ਨੇ 15 ਸਾਲ ਜਾਂ ਫਿਰ ਇਸ ਤੋਂ ਘੱਟ ਉਮਰ 'ਚ ਵੀ ਅੰਤਰਰਾਸ਼ਟਰੀ ਪੱਧਰ 'ਤੇ ਡੈਬਿਊ ਕੀਤਾ ਹੈ। ਆਈਸੀਸੀ ਦੁਆਰਾ ਬਣਾਇਆ ਗਿਆ ਇਹ ਨਵਾਂ ਨਿਯਮ ਅੰਡਰ 19 ਕ੍ਰਿਕਟ ਤੇ ਮਹਿਲਾ ਕਿਰਕਟ 'ਚ ਵੀ ਲਾਗੂ ਹੋਵੇਗਾ। ਹਾਲਾਂਕਿ ਇਸ 'ਚ ਰਾਹਤ ਦੀ ਗੱਲ ਇਹ ਹੈ ਕਿ ਜੇ ਕੋਈ ਕ੍ਰਿਕਟ ਬੋਰਡ ਆਪਣੀ ਟੀਮ 'ਚ 15 ਸਾਲ ਤੋਂ ਘੱਟ ਉਮਰ ਦੇ ਕਿਸੇ ਖਿਡਾਰੀ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ ਤਾਂ ਉਹ ਇਸ ਦੇ ਲਈ ਬੇਨਤੀ ਕਰ ਸਕਦੇ ਹਨ।

Posted By: Sarabjeet Kaur