ਨਵੀਂ ਦਿੱਲੀ, ਆਨਲਾਈਨ ਡੈਸਕ : ਯੂਏਈ ਤੇ ਓਮਾਨ 'ਚ 17 ਅਕਤੂਬਰ ਤੋਂ ਖੇਡੇ ਜਾਣ ਵਾਲੇ ਟੀ 20 ਵਰਲਡ ਕੱਪ 2021 ਲਈ ਟੀਮ ਇੰਡੀਆ ਦਾ ਮੈਂਟਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬਣਾਇਆ ਗਿਆ ਹੈ। ਬੀਸੀਸੀਆਈ ਨੇ ਇਸ ਈਵੈਂਟ ਲਈ ਟੀਮ ਇੰਡੀਆ ਦਾ ਐਲਾਨ ਕਰਦੇ ਸਮੇਂ ਹੀ ਇਸ ਗੱਲ ਦਾ ਐਲਾਨ ਕੀਤਾ। ਬੀਸੀਸੀਆਈ ਸਚਿਨ ਜੇ ਸ਼ਾਹ ਨੇ ਵੀ ਦੱਸਿਆ ਸੀ ਕਿ ਟੀਮ ਇੰਡੀਆ ਲਈ ਮੈਂਟਰ ਦੀ ਭੂਮਿਕਾ ਨਿਭਾਉਣ ਲਈ ਧੋਨੀ ਵੀ ਤਿਆਰ ਹੋ ਗਏ ਹਨ। ਧੋਨੀ ਦੇ ਮੈਂਟਰ ਬਣਾਏ ਜਾਣ ਨਾਲ ਕ੍ਰਿਕਟ ਫੈਨਜ਼ ਤੇ ਜ਼ਿਆਦਾਤਰ ਸਾਬਕਾ ਕ੍ਰਿਕਟਰ ਵੀ ਕਾਫੀ ਖੁਸ ਹਨ ਪਰ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਜੈ ਜਡੇਜਾ ਨੇ ਇਸ ਨੂੰ ਲੈ ਕੇ ਸਵਾਲ ਕੀਤਾ ਹੈ।

ਅਜੇ ਜਡੇਜਾ ਨੇ ਸੋਨੀ ਸਪੋਰਟਰਜ਼ ਨੈੱਟਵਰਕ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਇਸ ਕਦਮ ਦੇ ਮਕਸਦ ਨੂੰ ਨਹੀਂ ਸਮਝ ਪਾ ਰਹੇ। ਜਡੇਜਾ ਨੇ ਕਿਹਾ ਕਿ ਇਹ ਮੇਰੇ ਲਈ ਸਮਝਣਾ ਅਸੰਭਵ ਹੈ ਤੇ ਮੈਂ ਦੋ ਦਿਨਾਂ ਦੋ ਸੋਚ ਰਿਹਾ ਹਾਂ ਕਿ ਕੀ ਸੋਚ ਹੋ ਸਕਦੀ ਹੈ। ਮੈਂ ਐਮਐਸ ਧੋਨੀ ਦੀ ਗੱਲ ਨਹੀਂ ਕਰ ਰਿਹਾ ਹਾਂ ਉਨ੍ਹਾਂ ਕੋਲ ਜੋ ਸਮਝ ਹੈ ਜਾਂ ਉਹ ਕਿੰਨੇ ਉਪਯੋਗੀ ਹੋ ਸਕਦੇ ਹਨ ਮੈਂ ਉਸ ਵੱਲ ਨਹੀਂ ਜਾ ਰਿਹਾ ਹਾਂ। ਇਹ ਅਜਿਹਾ ਸੀ ਜਿਵੇਂ ਤੁਸੀਂ ਰਵਿੰਦਰ ਜਡੇਜਾ ਨੂੰ ਬੱਲੇਬਾਜ਼ੀ ਲਈ ਅਜਿੰਕਯ ਰਹਾਣੇ ਤੋਂ ਅੱਗੇ ਭੇਜ ਦਿੱਤਾ ਹੈ। ਵਿਅਕਤੀ ਸੋਚਦਾ ਹੈ ਕਿ ਅਜਿਹਾ ਕਿਉਂ ਕੀਤਾ ਗਿਆ ਹੈ।

ਜਡੇਜਾ ਨੇ ਅੱਗੇ ਕਿਹਾ ਕਿ ਮੈਂ ਇਸ ਤੋਂ ਹੈਰਾਨ ਹਾਂ। ਮੇਰੇ ਤੋਂ ਵੱਡਾ ਧੋਨੀ ਦਾ ਕੋਈ ਫੈਨ ਨਹੀਂ ਹੈ। ਮੇਰਾ ਮੰਨਣਾ ਹੈ ਕਿ ਧੋਨੀ ਪਹਿਲਾਂ ਅਜਿਹਾ ਕਪਤਾਨ ਸੀ ਜਿਨ੍ਹਾਂ ਨੇ ਟੀਮ ਤੋਂ ਜਾਣ ਤੋਂ ਪਹਿਲਾਂ ਅਗਲਾ ਕਪਤਾਨ ਬਣਾ ਦਿੱਤਾ। ਜਡੇਜਾ ਨੇ ਇਸ ਤੱਥ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੇ ਵਿਰਾਟ ਕੋਹਲੀ ਤੇ ਰਵੀ ਸ਼ਾਸਤਰੀ ਦੀ ਅਗਵਾਈ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਇਸ ਲਈ ਆਗਾਮੀ ਟੀਮ20 ਵਿਸ਼ਵ ਕੱਪ ਲਈ ਇਕ ਮੈਂਟਰ ਦੀ ਜ਼ਰੂਰਤ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਟੀਮ ਕੋਲ ਇਕ ਕੋਚ ਹੈ ਜਿਸ ਨੇ ਇਸ ਟੀਮ ਨੂੰ ਵਰਲਡ ਨੰਬਰ ਵਨ ਬਣਾਇਆ ਹੈ। ਹੁਣ ਰਾਤੋਂ ਰਾਤ ਅਜਿਹਾ ਕੀ ਹੋ ਗਿਆ ਕੀ ਟੀਮ ਨੂੰ ਇਕ ਮੈਂਟਰ ਦੀ ਜ਼ਰੂਰਤ ਪੈ ਗਈ। ਇਹ ਸੋਚ ਮੈਨੂੰ ਥੋਡ਼੍ਹਾ ਹੈਰਾਨ ਕਰ ਰਹੀ ਹੈ।

Posted By: Ravneet Kaur