ਆਬੂਧਾਬੀ : ਆਈਪੀਐੱਲ-13 'ਚ ਬੁੱਧਵਾਰ ਨੂੰ ਆਪਣੀ ਜਿੱਤ ਦਾ ਖ਼ਾਤਾ ਖੋਲ੍ਹਣ ਵਾਲੀ ਮੌਜੂਦਾ ਜੇਤੂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਟੀਮ ਨੇ ਆਪਣੀ ਰਣਨੀਤੀ ਨੂੰ ਮੈਦਾਨ 'ਤੇ ਚੰਗੀ ਤਰ੍ਹਾਂ ਲਾਗੂ ਕੀਤਾ ਇਸ ਲਈ ਉਹ ਮੈਚ ਜਿੱਤਣ ਵਿਚ ਕਾਮਯਾਬ ਰਹੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਪੰਜ ਵਿਕਟਾਂ 'ਤੇ 195 ਦੌੜਾਂ ਬਣਾਈਆਂ ਸਨ। ਕੋਲਕਾਤਾ ਦੀ ਟੀਮ 20 ਓਵਰਾਂ 'ਚ ਨੌਂ ਵਿਕਟਾਂ 'ਤੇ 146 ਦੌੜਾਂ ਤਕ ਹੀ ਸੀਮਤ ਰਹਿ ਗਈ।