ਨਵੀਂ ਦਿੱਲੀ, ਜੇਐਨਐਨ : ਆਈਪੀਐਲ 2021 ਨੂੰ ਬੀਸੀਸੀਆਈ ਨੇ ਕੋਵਿਡ -19 ਮਹਾਮਾਰੀ ਦੇ ਵਿਚਕਾਰ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਇਸ ਲੀਗ ਤੋਂ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਕੁੱਲ 29 ਮੈਚ ਖੇਡੇ ਗਏ ਸਨ। ਹੁਣ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਇਨ੍ਹਾਂ 29 ਮੈਚਾਂ ਦੇ ਅਧਾਰ 'ਤੇ ਆਪਣੀ ਮਨਪਸੰਦ ਆਈਪੀਐਲ 2021 ਦੀ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸਨੇ ਆਪਣੀ ਟੀਮ ਵਿਚ ਆਰਸੀਬੀ ਕਪਤਾਨ ਵਿਰਾਟ ਕੋਹਲੀ, ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸੀਐਸਕੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸ਼ਾਮਲ ਨਹੀਂ ਕੀਤਾ।


ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦਿਆਂ ਆਕਾਸ਼ ਚੋਪੜਾ ਨੇ ਕਿਹਾ ਕਿ ਉਸਨੇ ਕੇਐਲ ਰਾਹੁਲ ਨੂੰ ਆਪਣੀ ਟੀਮ ਵਿਚ ਪਹਿਲੇ ਨੰਬਰ 'ਤੇ ਰੱਖਿਆ ਕਿਉਂਕਿ ਉਸਨੇ ਤਿੰਨ ਵੱਡੀਆਂ ਪਾਰੀਆਂ ਖੇਡੀਆਂ, ਜਿਸ ਵਿਚ ਉਸ ਨੇ ਦੋ ਵਾਰ 90 ਤੋਂ ਵੱਧ ਦੌੜਾਂ ਬਣਾਈਆਂ ਅਤੇ ਇਕ ਵਾਰ 60 ਦੌੜਾਂ ਬਣਾਈਆਂ। ਉਸਦੀ ਟੀਮ ਨੇ ਸਾਰੇ ਤਿੰਨ ਮੈਚ ਜਿੱਤੇ ਅਤੇ ਟੀਮ ਜਦੋਂ ਵੀ ਦੌੜਾਂ ਬਣਾਉਂਦੀ ਹੈ ਹਮੇਸ਼ਾ ਜਿੱਤ ਹਾਸਲ ਕਰਦੀ ਹੈ। ਫਿਰ ਉਸ ਨੇ ਸ਼ਿਖਰ ਧਵਨ ਨੂੰ ਟੀਮ ਵਿਚ ਦੂਸਰਾ ਓਪਨਰ ਬਣਾਇਆ, ਜਿਸ ਨੇ ਲੀਗ ਦੇ ਮੁਲਤਵੀ ਹੋਣ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਤੀਜੇ ਨੰਬਰ 'ਤੇ ਆਕਾਸ਼ ਨੇ ਫੋਫ ਡੁਪਲੇਸਿਸ ਨੂੰ ਰੱਖਿਆ ਅਤੇ ਕਿਹਾ ਕਿ ਉਹ ਆਪਣੀ ਟੀਮ ਲਈ ਓਪਨ ਹੈ, ਪਰ ਮੈਂ ਉਸ ਨੂੰ ਤੀਜੇ ਨੰਬਰ 'ਤੇ ਰੱਖਾਂਗਾ। ਡੁਪਲੇਸਿਸ ਦੌੜਾਂ ਬਣਾਉਣ ਵਿਚ ਨਿਰੰਤਰ ਹੈ ਅਤੇ ਵਿਸਫੋਟਕ ਪਾਰੀ ਵੀ ਖੇਡ ਸਕਦਾ ਹੈ।


ਆਕਾਸ਼ ਚੋਪੜਾ ਨੇ ਗਲੇਨ ਮੈਕਸਵੈਲ ਨੂੰ ਆਪਣੀ ਟੀਮ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਮੁਸ਼ਕਲ ਸਮੇਂ ਵਿਚ ਵੀ ਦੌੜਾਂ ਬਣਾ ਸਕਦੇ ਹਨ। ਮੈਕਸਵੈੱਲ ਨੇ ਇਸ ਸੀਜ਼ਨ ਦੇ ਪਹਿਲੇ ਪੰਜ ਮੈਚਾਂ ਵਿਚ ਬਹੁਤ ਵਧੀਆ ਖੇਡਿਆ। ਉਸ ਨੇ ਏਬੀ ਡੀਵਿਲੀਅਰਜ਼ ਨੂੰ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਰੱਖਿਆ ਜਦਕਿ ਛੇਵੇਂ ਨੰਬਰ 'ਤੇ ਉਸ ਨੇ ਰਿਸ਼ਭ ਪੰਤ ਦੀ ਚੋਣ ਕੀਤੀ। ਰਿਸ਼ਭ ਲਈ ਉਸਨੇ ਕਿਹਾ ਕਿ ਇਹ ਉਸਦੇ ਲਈ ਇਹ ਬਹੁਤ ਹੇਠਲਾ ਸਥਾਨ ਹੋਵੇਗਾ ਪਰ ਜੇ ਲੋੜ ਪਵੇ ਤਾਂ ਤੁਸੀਂ ਉਸਨੂੰ ਕਿਸੇ ਹੋਰ ਨੰਬਰ 'ਤੇ ਵੀ ਭੇਜ ਸਕਦੇ ਹੋ। ਆਕਾਸ਼ ਚੋਪੜਾ ਨੇ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਕ੍ਰਿਸ ਮੌਰਿਸ ਨੂੰ ਆਪਣੀ ਟੀਮ ਵਿਚ ਸੱਤਵੇਂ ਅਤੇ ਅੱਠਵੇਂ ਨੰਬਰ 'ਤੇ ਰੱਖਿਆ। ਫਿਰ ਉਸ ਨੇ ਗੇਂਦਬਾਜ਼ ਵਜੋਂ ਰਾਹੁਲ ਚਾਹਰ, ਅਾਵੇਸ਼ ਖਾਨ ਅਤੇ ਹਰਸ਼ਲ ਪਟੇਲ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ। ਇਸ ਸੀਜ਼ਨ ਵਿਚ ਵਿਰਾਟ, ਰੋਹਿਤ ਅਤੇ ਧੋਨੀ ਦੇ ਵਧੀਆ ਪ੍ਰਦਰਸ਼ਨ ਨਾ ਕਰਨ ਕਾਰਨ ਅਕਾਸ਼ ਚੋਪੜਾ ਨੇ ਉਨ੍ਹਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਨਹੀਂ ਕੀਤਾ। ਉਸਨੇ ਆਪਣੀ ਟੀਮ ਵਿਚ ਕਪਤਾਨ ਦੀ ਚੋਣ ਵੀ ਨਹੀਂ ਕੀਤੀ।

ਆਕਾਸ਼ ਚੋਪੜਾ ਦੀ ਮਨਪਸੰਦ ਆਈਪੀਐਲ 2021 ਪਲੇਇੰਗ ਇਲੈਵਨ

ਕੇਐਲ ਰਾਹੁਲ, ਸ਼ਿਖਰ ਧਵਨ, ਫੌਫ ਡੁਪਲੇਸਿਸ, ਗਲੇਨ ਮੈਕਸਵੈਲ, ਏਬੀ ਡੀਵਿਲੀਅਰਜ਼, ਰਿਸ਼ਭ ਪੰਤ, ਰਵਿੰਦਰ ਜਡੇਜਾ, ਕ੍ਰਿਸ ਮੌਰਿਸ, ਰਾਹੁਲ ਚਾਹਰ, ਅਾਵੇਸ਼ ਖਾਨ, ਹਰਸ਼ਲ ਪਟੇਲ।

Posted By: Sunil Thapa