ਨਵੀਂ ਦਿੱਲੀ : ਭਾਰਤ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਦਸੰਬਰ 2017 'ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਵਾਇਆ ਸੀ। ਵਿਰਾਟ ਦੀ ਅਨੁਸ਼ਕਾ ਨਾਲ ਪਹਿਲੀ ਮੁਲਾਕਾਤ 2013 'ਚ ਸ਼ੈਂਪੂ ਦੇ ਵਿਗਿਆਪਨ ਦੌਰਾਨ ਹੋਈ ਸੀ। ਇਸ ਦੌਰਾਨ ਵਿਰਾਟ ਨਰਵਸ ਸਨ ਤੇ ਉਨ੍ਹਾਂ ਮਿਲਦਿਆਂ ਹੀ ਮਜ਼ਾਕ ਸੁਣਾ ਦਿੱਤਾ।

ਅਮਰੀਕੀ ਟੈਲੀਵਿਜ਼ਨ ਪ੍ਰੇਜ਼ੇਂਟਰ ਗ੍ਰਾਹਮ ਬੇਨਸਿੰਗਰ ਨੂੰ ਦਿੱਤੇ ਇੰਟਰਵਿਊ 'ਚ 30 ਸਾਲਾ ਵਿਰਾਟ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਪਹਿਲੀ ਮੁਲਾਕਾਤ 'ਚ ਅਨੁਸ਼ਕਾ ਤੋਂ ਕੀ ਕਿਹਾ ਸੀ। ਵਿਰਾਟ ਨੇ ਸਵੀਕਾਰ ਕੀਤਾ ਕਿ ਉਹ ਅਨੁਸ਼ਕਾ ਨਾਲ ਮੁਲਾਕਾਤ ਨੂੰ ਲੈ ਕੇ ਨਰਵਸ ਸਨ। ਉਨ੍ਹਾਂ ਕਿਹਾ, 'ਮੈਂ ਪਹਿਲੀ ਵਾਰ ਅਨੁਸ਼ਕਾ ਨਾਲ ਮਿਲਿਆ, ਮੈਂ ਉਦਾਂ ਹੀ ਮਜ਼ਾਕ ਕਰ ਦਿੱਤਾ। ਮੈਂ ਨਰਵਸ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨਾ ਚਾਹੀਦਾ। ਅਸੀਂ ਸ਼ੈਂਪੂ ਦੇ ਵਿਗਿਆਪਨ ਦੌਰਾਨ ਸੈੱਟ 'ਤੇ ਮਿਲੇ ਸਨ।

ਉਨ੍ਹਾਂ ਕਿਹਾ, 'ਮੈਨੂੰ ਲੱਗਾ ਸੀ ਕਿ ਮੈਂ ਮਜਾਕੀਆਂ ਸੀ ਤੇ ਮੈਂ ਅਜਿਹੀ ਗੱਲ ਬੋਲ ਦਿੱਤੀ ਸੀ ਜੋ ਮੈਨੂੰ ਉਸ ਸਮੇਂ ਨਹੀਂ ਬੋਲਣੀ ਚਾਹੀਦੀ ਸੀ। ਅਨੁਸ਼ਕਾ ਲੰਬੀ ਹੈ ਤੇ ਉਨ੍ਹਾਂ ਨੇ ਹਾਈ ਹੀਲਸ ਪਹਿਣੀ ਹੋਈ ਸੀ ਜਦਕਿ ਉਨ੍ਹਾਂ ਦੱਸਿਆ ਕਿ ਮੈਂ ਜ਼ਿਆਦਾ ਲੰਬਾ ਨਹੀਂ ਹਾਂ। ਉਹ ਮੇਰੇ ਵੱਲ ਆਈ ਤਾਂ ਮੈਂ ਇਕਦਮ ਬੋਲ ਦਿੱਤਾ ਕਿ ਕੀ ਤੁਹਾਡੇ ਕੋਲ ਇਸ ਤੋਂ ਵੱਡੀ ਹਾਈ ਹੀਲਸ ਦੇ ਸੈਂਡਲ ਨਹੀਂ ਹਨ', ਇਸ 'ਤੇ ਅਨੁਸ਼ਕਾ ਬੋਲੀ- ਕੀ ਕਿਹਾ ਤੁਸੀਂ? ਮੈਂ ਗੱਲ ਸੰਭਾਲਦਿਆਂ ਕਿਹਾ, ਮੈਂ ਮਜ਼ਾਕ ਕਰ ਰਿਹਾ ਸੀ। ਇਮਾਨਦਾਰੀ ਨਾਲ ਦੇਖਿਆ ਜਾਵੇ ਤਾਂ ਮੈਂ ਪਾਗਲਪਨ ਵਾਲੀ ਹਰਕਤ ਕੀਤੀ ਸੀ। ਅਨੁਸ਼ਕਾ ਲਈ ਸੈੱਟ ਕੋਈ ਨਵੀਂ ਗੱਲ ਨਹੀਂ ਸੀ ਕਿ ਇਸ ਲਈ ਪੂਰੀ ਤਰ੍ਹਾਂ ਸਹਿਜ਼ ਸੀ।

Posted By: Amita Verma