ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ। ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਸੋਸ਼ਲ ਅਕਾਊਂਟ 'ਤੇ ਨਵੇਂ-ਨਵੇਂ ਅੰਦਾਜ਼ 'ਚ ਨਜ਼ਰ ਆਉਂਦੀਆਂ ਹਨ। ਵਿਰਾਟ ਨੇ ਬੁੱਧਵਾਰ ਨੂੰ ਸਵੇਰੇ ਆਪਣੇ ਟਵਿੱਟਰ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਅਨੁਸ਼ਕਾ ਨਾਲ ਇਕ ਫੋਟੋ ਪੋਸਟ ਕੀਤੀ ਹੈ।

View this post on Instagram

❤️

A post shared by Virat Kohli (@virat.kohli) on

ਵਿਰਾਟ ਵੱਲੋਂ ਅਨੁਸ਼ਕਾ ਇਸ ਫੋਟੋ 'ਚ ਸਮੁੰਦਰੀ ਕਿਨਾਰੇ 'ਤੇ ਰੋਮਾਂਟਿਕ ਅੰਦਾਜ਼ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਵਿਰਾਟ ਨੇ ਇਸ ਫੋਟੋ ਦਾ ਕੋਈ ਕੈਪਸ਼ਨ ਨਹੀਂ ਦਿੱਤਾ ਹੈ ਤੇ ਉਨ੍ਹਾਂ ਨੇ ਸਿਰਫ ਦਿਲ ਦੀ ਇਕ ਈਮੋਜ਼ੀ ਦੀ ਫੋਟੋ ਲਾਈ ਹੈ। ਭਾਰਤੀ ਟੀਮ ਦਾ ਵੈਸਟਇੰਡੀਜ਼ ਦੌਰਾ ਪਿਛਲੇ ਦਿਨੀਂ ਹੀ ਖ਼ਤਮ ਹੋਇਆ ਸੀ। ਇਸ ਪੂਰੇ ਦੌਰੇ 'ਤੇ ਅਨੁਸ਼ਕਾ ਵੀ ਵਿਰਾਟ ਨਾਲ ਸੀ। ਇਸ ਦੌਰਾਨ ਇਨ੍ਹਾਂ ਦੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

Posted By: Amita Verma