ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਬਾਂਗਲਾਦੇਸ਼ ਵਿਚਕਾਰ ਇੰਦੌਰ ਦੇ ਹੋਲਕਰ ਸਟੇਡੀਅਮ 'ਚ 14 ਨਵੰਬਰ ਤਕ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਇਸ ਮੈਚ ਲਈ ਦੋਵੇਂ ਟੀਮ ਇੰਦੌਰ ਪਹੁੰਚ ਚੁੱਕੀਆਂ ਹਨ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਵੀ ਟੀਮ ਨਾਲ ਜੁੜ ਗਏ ਹਨ। ਵਿਰਾਟ ਮੰਗਲਵਾਰ ਸਵੇਰੇ ਇੰਦੌਰ ਦੀ ਇਕ ਟਾਊਨਸ਼ਿਪ 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਇਕ ਵਿਗਿਆਪਨ ਦਾ ਸ਼ੂਟ ਕੀਤਾ। ਉਨ੍ਹਾਂ ਨੇ ਟਾਊਨਸ਼ਿਪ ਦੇ ਬੱਚਿਆਂ ਨਾਲ ਖੂਬ ਮਸਤੀ ਕੀਤੀ।

ਵਿਰਾਟ ਸੋਮਵਾਰ ਨੂੰ ਟੀਮ ਨਾਲ ਨਹੀਂ ਆਏ, ਪਰ ਦੇਰ ਸ਼ਾਮ ਉਹ ਇੰਦੌਰ ਪਹੁੰਚੇ। ਮੰਗਲਵਾਰ ਸਵੇਰੇ ਵਿਰਾਟ ਜਦੋਂ ਇੰਦੌਰ ਦੇ ਬਿਚੌਲੀ ਮਰਦਾਨਾ ਸਥਿਤ ਸ੍ਰੀਜੀ ਵੈਲੀ ਦੀ ਸ੍ਰੀਜੀ ਹਾਈਟਸ 'ਚ ਇਕ ਵਿਗਿਆਪਨ ਦੇ ਸ਼ੂਟ ਲਈ ਪਹੁੰਚੇ, ਤਾਂ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਵਿਰਾਟ ਦਾ ਇਹ ਐਡ ਬੱਚਿਆਂ ਨੂੰ ਖੇਡ ਲਈ ਪ੍ਰੇਰਿਤ ਕਰਨ 'ਤੇ ਆਧਿਰਤ ਹੈ। ਵਿਰਾਟ ਦੀ ਸ਼ੂਟਿੰਗ ਦੀ ਖ਼ਬਰ ਜਿਵੇਂ ਹੀ ਲੋਕਾਂ ਤਕ ਪਹੁੰਚਦੀ, ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਜ਼ ਉੱਥੇ ਪਹੁੰਚ ਗਏ।

ਜੋ ਬੱਚੇ ਸਕੂਲ ਜਾਣ ਲਈ ਉੱਠਣ 'ਚ ਮਨਾਹੀ ਕਰਦੇ, ਉਹ ਸਵੇਰੇ 9 ਵਜੇ ਤੋਂ ਹੀ ਤਿਆਰ ਹੋ ਕੇ ਵਿਰਾਟ ਦੇ ਇੰਤਜ਼ਾਰ 'ਚ ਪੋਰਚ 'ਚ ਪਹੁੰਚ ਗਏ ਸਨ। ਗੁਰੂ ਨਾਨਕ ਜੈਯੰਤੀ ਦੀ ਛੁੱਟੀ ਹੋਣ ਕਾਰਨ ਪੂਰੀ ਸੋਸਾਈਟੀ ਦੇ ਬੱਚੇ ਮੌਜੂਦ ਸਨ। ਵਿਰਾਟ ਕਰੀਬ 9 ਵਜੇ ਸੋਸਾਈਟੀ ਪਹੁੰਚੇ। ਵਿਰਾਟ ਦੀ ਕਾਰ ਜਿਵੇਂ ਹੀ ਉੱਥੇ ਪਹੁੰਚਦੀ ਤਾਂ ਵਿਰਾਟ-ਵਿਰਾਟ ਦੀ ਆਵਾਜ਼ ਨਾਲ ਪੂਰਾ ਮਾਹੌਲ ਗੂੰਜ ਉਠਿਆ।

Posted By: Amita Verma