Sports news ਜੇਐੱਨਐੱਨ, ਨਵੀਂ ਦਿੱਲੀ :ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਅਧਿਕਾਰਿਕ ਤੌਰ 'ਤੇ ਆਈਸੀਸੀ ਮੈਨਸ ਪਲੇਅਰ ਆਫ਼ ਦ ਡਿਕੇਡ ਅਵਾਰਡ ਲਈ ਪੂਰੀ ਦੁਨੀਆ ਦੇ 7 ਬੈਸਟ ਖਿਡਾਰੀਆਂ ਦੀ ਚੋਣ ਕੀਤੀ ਹੈ। ਇਨ੍ਹਾਂ 7 ਖਿਡਾਰੀਆਂ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਆਫ਼ ਸਪੀਨਰ ਆਰ ਅਸ਼ਵਿਨ ਦਾ ਨਾਂ ਵੀ ਸ਼ਾਮਲ ਹੈ। ਭਾਰਤ ਵੱਲੋ ਪਲੇਅਰ ਆਫ਼ ਦ ਡੀਕੇਟ ਅਵਾਰਡ ਲਈ ਦੋ ਖਿਡਾਰੀਆਂ ਦਾ ਜਦਕਿ ਹੋਰ ਪੰਜ ਖਿਡਾਰੀਆਂ 'ਚ ਇੰਗਲੈਂਡ ਦੇ ਜੋ ਰੂਟ, ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ, ਸਾਊਥ ਅਪਰੀਕਾ ਦੇ ਏਬੀ ਡਿਵਿਲੀਅਰਸ, ਆਸਟ੍ਰੇਲੀਆਈ ਦੇ ਸਟੀਵ ਸਮਿਥ ਤੇ ਸ੍ਰੀਲੰਕਾ ਦੇ ਸਟੀਵ ਸਮਿਥ ਸ਼ਾਮਲ ਹੈ।


ICC player of the decade award ਲਈ ਇਨ੍ਹਾਂ 7 ਖਿਡਾਰੀਆਂ ਦੀ ਚੋਣ ਹੋਈ

- ਵਿਰਾਟ ਕੋਹਲੀ-ਭਾਰਤ

- ਜੋ ਰੂਟ-ਇੰਗਲੈਂਡ

- ਕੇਨ ਵਿਲਿਅਮਸਨ-ਨਿਊਜ਼ੀਲੈਂਡ

- ਏਬੀ ਡਿਵਿਲਿਅਰਸ-ਸਾਊਥ ਅਫਰੀਕਾ

- ਸਟੀਵ ਸਮਿਥ-ਆਸਟ੍ਰੇਲੀਆ

- ਆਰ ਅਸ਼ਵਿਨ-ਭਾਰਤ

- ਕੁਮਾਰ ਸੰਗਕਾਰਾ-ਸ੍ਰੀਲੰਕਾ


ਆਈਸੀਸੀ ਵੱਲੋ ਜਿਨ੍ਹਾਂ ਖਿਡਾਰੀਅ ਦੀ ਚੋਣ ਇਸ ਅਵਾਰਡ ਲਈ ਕੀਤੀ ਗਈ ਹੈ ਉਸ 'ਚ ਵਿਰਾਟ ਕੋਹਲੀ ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ ਜਦਕਿ ਆਰ ਅਸ਼ਵਿਨ ਲਿਸਟ 'ਚ 6ਵੇਂ ਨੰਬਰ 'ਤੇ ਹੈ। ਸਭ ਤੋਂ ਅਖੀਰ (ਭਾਵ) 7ਵੇਂ ਸਥਾਨ 'ਤੇ ਸ੍ਰੀਲੰਕਾ ਦੇ ਕੁਮਾਰ ਮੰਗਕਾਰਾ ਹੈ ਜੋ ਇੰਟਰਨੈਸ਼ਨਲ ਕ੍ਰਿਕਟ ਨਾਲ ਰਿਟਾਇਰ ਹੋ ਚੁੱਕੇ ਹਨ।

ਪਿਛਲੇ ਦਹਾਕੇ 'ਚ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦੇ ਮਾਮਲਿਆਂ 'ਚ ਵੀ ਸਭ ਤੋਂ ਉਪਰ ਰਹੇ ਸੀ। ਪਿਛਲੇ ਇਕ ਦਹਾਕੇ 'ਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 2090 ਚੌਕੇ ਲਗਾਏ ਸੀ। ਪਿਛਲੇ ਦਹਾਕੇ 'ਚ ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਸਭ ਤੋਂ ਜ਼ਿਆਦਾ 18,726 ਦੌੜਾਂ ਬਣਾਈਆਂ ਸੀ ਤੇ ਇਸ ਦੌਰਾਨ ਉਨ੍ਹਾਂ ਨੇ ਕੁੱਲ 63 ਸੈਂਕੜੇ ਵੀ ਲਗਾਏ।

Posted By: Sarabjeet Kaur