ਮੁੰਬਈ। IPL 2022 'ਚ ਵਿਰਾਟ ਕੋਹਲੀ ਦਾ ਖਰਾਬ ਪ੍ਰਦਰਸ਼ਨ ਜਾਰੀ ਹੈ। ਟੀ-20 ਲੀਗ ਦੇ 15ਵੇਂ ਸੀਜ਼ਨ ਦੇ ਇਕ ਮੈਚ 'ਚ ਪੰਜਾਬ ਕਿੰਗਜ਼ ਨੇ ਪਹਿਲਾਂ ਖੇਡਦੇ ਹੋਏ 9 ਵਿਕਟਾਂ 'ਤੇ 209 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜੌਨੀ ਬੇਅਰਸਟੋ ਅਤੇ ਲਿਆਮ ਲਿਵਿੰਗਸਟੋਨ ਨੇ ਅਰਧ ਸੈਂਕੜੇ ਲਗਾਏ। ਜਵਾਬ 'ਚ ਖਬਰ ਲਿਖੇ ਜਾਣ ਤਕ ਆਰਸੀਬੀ ਨੇ 7 ਓਵਰਾਂ 'ਚ 3 ਵਿਕਟਾਂ 'ਤੇ 53 ਦੌੜਾਂ ਬਣਾ ਲਈਆਂ ਹਨ। ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਹੈ। ਪੰਜਾਬ ਲਈ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਖੇਡੇ ਗਏ 11 ਮੈਚਾਂ 'ਚੋਂ ਉਸ ਨੇ ਸਿਰਫ 5 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਆਰਸੀਬੀ ਨੇ 12 ਵਿੱਚੋਂ 7 ਮੈਚ ਜਿੱਤੇ ਹਨ।

ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਨੂੰ ਵਿਰਾਟ ਕੋਹਲੀ ਤੇ ਫਾਫ ਡੂ ਪਲੇਸਿਸ ਨੇ ਚੰਗੀ ਸ਼ੁਰੂਆਤ ਦਿੱਤੀ। 3.1 ਓਵਰਾਂ ਤੋਂ ਬਾਅਦ ਸਕੋਰ ਬਿਨਾਂ ਕਿਸੇ ਵਿਕਟ ਦੇ 33 ਦੌੜਾਂ ਸੀ। ਚੌਥੇ ਓਵਰ ਦੀ ਦੂਜੀ ਗੇਂਦ 'ਤੇ ਕੋਹਲੀ ਤੇਜ਼ ਗੇਂਦਬਾਜ਼ ਕਾਗਿਸੇ ਰਬਾਡਾ ਦੀ ਗੇਂਦ 'ਤੇ ਪੁੱਲ ਸ਼ਾਟ ਖੇਡਣ ਗਏ। ਗੇਂਦ ਉਸ ਦੇ ਸਰੀਰ 'ਤੇ ਲੱਗੀ ਅਤੇ ਸ਼ਾਰਟ ਫਾਈਲ ਲੈੱਗ 'ਤੇ ਰਾਹੁਲ ਚਾਹਰ ਕੋਲ ਗਈ। ਪਰ ਮੈਦਾਨੀ ਅੰਪਾਇਰ ਨੇ ਕੋਹਲੀ ਨੂੰ ਆਊਟ ਨਹੀਂ ਦਿੱਤਾ। ਪੰਜਾਬ ਨੇ ਫਿਰ ਸਮੀਖਿਆ ਕੀਤੀ।

Posted By: Sandip Kaur