ਨਵੀਂ ਦਿੱਲੀ : ਆਈਪੀਐਲ 2021 ਦੇ ਐਲੀਮੀਨੇਟਰ ਮੈਚ 'ਚ ਆਰਸੀਬੀ ਦੀ ਹਾਰ ਦੇ ਨਾਲ ਵਿਰਾਟ ਕੋਹਲੀ ਦੀ ਕਪਤਾਨੀ ਯਾਤਰਾ ਵੀ ਇਸ ਲੀਗ 'ਚ ਸਮਾਪਤ ਹੋਈ। ਹੁਣ ਬਤੌਰ ਕਪਤਾਨ ਕੋਹਲੀ ਦੀ ਹਮਲਾਵਰ ਸ਼ੈਲੀ ਮੈਦਾਨ 'ਤੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਨਜ਼ਰ ਨਹੀਂ ਆਵੇਗੀ। ਉਸ ਨੂੰ ਇਕ ਖਿਡਾਰੀ ਦੇ ਰੂਪ 'ਚ ਟੀਮ 'ਚ ਸ਼ਾਮਲ ਕੀਤਾ ਜਾਵੇਗਾ, ਪਰ ਕਪਤਾਨ ਦਾ ਇਕ ਵੱਖਰਾ ਰੁਤਬਾ ਹੈ ਤੇ ਉਹ ਹੁਣ ਟੀਮ ਦੀ ਅਗਵਾਈ ਕਰਦਾ ਨਜ਼ਰ ਨਹੀਂ ਆਵੇਗਾ। ਕੋਹਲੀ ਨੇ ਆਰਸੀਬੀ ਲਈ ਬਤੌਰ ਕਪਤਾਨ ਖਿਤਾਬ ਜਿੱਤਣ 'ਚ ਕੋਈ ਕਸਰ ਨਹੀਂ ਛੱਡੀ ਪਰ ਕਈ ਵਾਰ ਸਖਤ ਮਿਹਨਤ ਰੰਗ ਨਹੀਂ ਲੈਂਦੀ ਤੇ ਤੁਹਾਨੂੰ ਖਾਲੀ ਹੱਥ ਹੋਣਾ ਪੈਂਦਾ ਹੈ।

IPL ਦੇ ਇਕ ਸੀਜ਼ਨ 'ਚ ਕਪਤਾਨ ਦੇ ਰੂਪ 'ਚ ਕੋਹਲੀ ਦੇ ਨਾਮ 'ਤੇ ਸਭ ਤੋਂ ਜ਼ਿਆਦਾ ਦੌੜਾਂ

ਵਿਰਾਟ ਕੋਹਲੀ ਨੇ ਆਈਪੀਐਲ ਦੇ ਇਕ ਸੀਜ਼ਨ 'ਚ ਕਪਤਾਨ ਦੇ ਨਾਮ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਤੇ ਇਸ ਰਿਕਾਰਡ ਨੂੰ ਤੋੜਨਾ ਕਿਸੇ ਲਈ ਵੀ ਸੌਖਾ ਨਹੀਂ ਹੈ। ਉਸ ਨੇ ਸਾਲ 2016 'ਚ ਚਾਰ ਸੈਂਕੜਿਆਂ ਨਾਲ 973 ਦੌੜਾਂ ਬਣਾਈਆਂ ਸਨ ਤੇ ਇਹ ਪ੍ਰਾਪਤੀ ਉਸ ਦੇ ਨਾਂ ਸੀ।

ਆਈਪੀਐਲ ਦੇ ਇਕ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 6 ਕਪਤਾਨ

973 ਦੌੜਾਂ - ਵਿਰਾਟ ਕੋਹਲੀ 2016

848 ਦੌੜਾਂ - ਡੇਵਿਡ ਵਾਰਨਰ 2016

735 ਦੌੜਾਂ - ਕੇਨ ਵਿਲੀਅਮਸਨ 2018

649 ਦੌੜਾਂ - ਕੇਐਲ ਰਾਹੁਲ 2020

641 ਦੌੜਾਂ - ਡੇਵਿਡ ਵਾਰਨਰ 2017

634 ਦੌੜਾਂ - ਵਿਰਾਟ ਕੋਹਲੀ [2013]

Posted By: Sarabjeet Kaur