IPL ਜੇਐੱਨਐੱਨ, ਨਵੀਂ ਦਿੱਲੀ : ਸ਼ਾਰਜਾਹ ਦੇ ਮੈਦਾਨ 'ਤੇ ਇੰਡੀਅਨ ਪ੍ਰੀਮੀਅਰ ਲੀਗ (ਭਾਵ) IPL ਦੇ 13ਵੇਂ ਸੀਜ਼ਨ ਦਾ 31ਵਾਂ ਮੁਕਾਬਲਾ ਜਿਵੇਂ ਹੀ ਸ਼ੁਰੂ ਹੋਇਆ, ਉਵੇ ਹੀ ਰਾਇਲ ਚੈਲੇਂਜਰਸ ਬੈਂਗਲੁਰੂ ਭਾਵ) ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਰਿਕਾਰਡ ਆਪਣੇ ਨਾਮ ਕਰ ਲਿਆ। ਇਹ ਮੈਚ ਕਿੰਗਸ ਇਲੈਵਨ ਪੰਜਾਬ ਖ਼ਿਲਾਫ਼ ਸੀ, ਜਿਸ 'ਚ ਵਿਰਾਟ ਕੋਹਲੀ ਨੇ ਮੈਚਾਂ ਦੇ ਮਾਮਲੇ 'ਚ ਆਰਸੀਬੀ ਲਈ ਦੋਹਰਾ ਸੈਂਕੜਾ ਲਗਾਇਆ। ਇਸ ਮੌਕੇ 'ਤੇ ਵਿਰਾਟ ਕੋਹਲੀ ਨੇ ਬਿਆਨ ਵੀ ਦਿੱਤਾ ਤੇ ਕਿਹਾ ਕਿ ਉਨ੍ਹਾਂ ਲਈ ਇਹ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ।

ਦਰਅਸਲ ਵਿਰਾਟ ਕੋਹਲੀ ਆਈਪੀਐੱਲ ਦੇ ਇਤਿਹਾਸ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਪੰਜਾਬ ਦੇ ਖ਼ਿਲਾਫ਼ ਆਪਣੇ 185 ਵੇਂ ਮੈਚ 'ਚ ਮੈਦਾਨ 'ਚ ਉਤਰੇ ਸੀ। ਇਸ ਦੇ ਨਾਲ ਉਹ ਆਰਸੀਬੀ ਲਈ 200 ਵੇਂ ਮੈਚ 'ਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦ ਆਰਸੀਬੀ ਲਈ ਉਨ੍ਹਾਂ ਨੇ 185 ਮੈਚ ਆਈਪੀਐੱਲ 'ਚ ਖੇਡੇ ਹਨ ਤਾਂ ਫਿਰ 200 ਮੈਚ ਕਿਵੇਂ ਹੋ ਗਏ? ਜੇ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਤਾਂ ਤੁਸੀਂ ਗ਼ਲਤ ਨਹੀਂ, ਪਰ ਉਨ੍ਹਾਂ ਨੇ ਸ਼ੁੱਕਰਵਾਰ 15 ਅਕਤੂਬਰ ਨੂੰ ਆਰਸੀਬੀ ਲਈ 200ਵਾਂ ਮੈਚ ਖੇਡਿਆ।


ਜੀ ਹਾਂ ਵਿਰਾਟ ਕੋਹਲੀ ਨੇ 15 ਮੈਚ ਆਰਸੀਬੀ ਲਈ ਚੈਂਪੀਅਨ ਲੀਗ ਟੀ 20 'ਚ ਖੇਡੇ ਹਨ। ਇਸ ਤਰ੍ਹਾਂ ਉਹ ਬੈਂਗਲੁਰੂ ਦੀ ਟੀਮ ਲਈ 200 ਮੈਚ 'ਚ ਉਤਰਨ ਵਾਲੇ ਪਹਿਲੇ ਖਿਡਾਰੀ ਬਣ ਗਏ। ਹੁਣ ਤਕ ਕਿਸੇ ਵੀ ਖਿਡਾਰੀ ਨੇ ਏਨੇ ਮੈਚ ਆਰਸੀਬੀ ਲਈ ਨਹੀਂ ਖੇਡੇ। ਇਸ ਖ਼ਾਸ ਮੌਕੇ 'ਤੇ ਟਾਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਖ਼ਾਸ ਉਪਲਬਧੀ ਨੂੰ ਹਾਸਲ ਕਰਨ ਦੇ ਬਾਅਦ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਉਸ ਦੇ ਕਾਫੀ ਮਹੱਤਵਪੂਰਣ ਹੈ।

Posted By: Sarabjeet Kaur