ਜੇਐੱਨਐੱਨ, ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਆਏ ਦਿਨ ਉਹ ਆਪਣੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ, ਇਸ ਦਰਮਿਆਨ ਵਿਰਾਟ ਕੋਹਲੀ ਨੇ ਇਕ ਹੋਰ ਤਸਵੀਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੜੇ ਸ਼ਾਂਤ ਨਜ਼ਰ ਆ ਰਹੇ ਹਨ। ਵਿਰਾਟ ਕੋਹਲੀ ਨੇ ਇਸ ਤਸਵੀਰ ਲਈ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਕ੍ਰੇਡਿਟ ਦਿੱਤਾ ਹੈ।

ਵਿਰਾਟ ਕੋਹਲੀ ਨੇ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਨੂੰ ਸ਼ੇਅਰ ਕਰਦਿਆਂ ਇਸ ਫੋਟੋ ਨੂੰ ਕੈਪਸ਼ਨ ਦਿੱਤਾ ਹੈ, 'Caught in the Moment' ਯਾਨੀ ਪਲ਼ 'ਚ ਫੜ ਲਿਆ। ਤਸਵੀਰ ਕ੍ਰੇਡਿਟ ਅਨੁਸ਼ਕਾ ਸ਼ਰਮਾ ਫੋਟੋ ਦੇ ਕੈਪਸ਼ਨ ਭਲੇ ਹੀ ਕੁਝ ਜ਼ਿਆਦਾ ਗੱਲ ਸਾਹਮਣੇ ਨਾ ਆ ਰਹੀ ਹੋਵੇ, ਪਰ ਉਨ੍ਹਾਂ ਨੇ ਜੋ ਟੀਸ਼ਰਟ ਪਾਈ ਹੈ, ਉਸ ਨੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਵਿਆਹੀ ਜ਼ਿੰਦਗੀ ਦੇ ਬਾਰੇ 'ਚ ਖੂਬਸੂਰਤੀ ਬਿਆਨ ਕਰ ਦਿੱਤੀ ਹੈ।

ਟੀਸ਼ਰਟ 'ਤੇ ਛੱਪਿਆ ਹੈ ਇਹ ਖ਼ਾਸ ਲੋਗੋ

ਦਰਅਸਲ, ਵਿਰਾਟ ਕੋਹਲੀ ਨੇ ਜੋ ਸਫੇਦ ਰੰਗ ਦੀ ਟੀਸ਼ਰਟ ਪਹਿਣ ਰੱਖੀ ਹੈ ਉਸ 'ਤੇ ਇਕ ਖ਼ਾਸ ਲੋਗੋ ਬਣਿਆ ਹੋਇਆ ਹੈ। ਇਹ ਲੋਗੋ ਕੁਝ ਹੋਰ ਨਹੀਂ ਬਲਕਿ ਇਕ ਦਿਲ ਤੇ ਉਸ ਦੇ ਹੇਠਾਂ ਲਾਲ ਰੰਗ 'ਚ ਲਿਖਿਆ A ਹੈ। ਇਸ ਦੇ ਮਾਇਨੇ ਇਹ ਹਨ ਕਿ ਵਿਰਾਟ ਅਨੁਸ਼ਕਾ ਨੂੰ ਬੇਹਦ ਪਿਆਰ ਕਰਦੇ ਹਨ।

Posted By: Amita Verma