ਜੇਐਨਐਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਰੇ ਟੀ20 ਮੈਚ ਵਿਚ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਿਰਾਟ ਇਕ ਵਾਰ ਫਿਰ ਤੋਂ ਟੀ20 ਇੰਟਰਨੈਸ਼ਨਲ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਥੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਸ ਮਾਮਲੇ ਵਿਚ ਪਿੱਛੇ ਰਹਿ ਗਏ ਹਨ।

ਖੱਬੇ ਹੱਥੇ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਪਹਿਲੇ ਟੀ 20 ਵਾਂਗ ਦੂਜੇ ਮੁਕਾਬਲੇ ਵਿਚ ਕੋਈ ਵੱਡੀ ਪਾਰੀ ਨਹੀਂ ਖੇਡੀ। ਬਾਵਜੂਦ ਇਸ ਦੇ ਉਸ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿਚ 17 ਗੇਂਦਾਂ ਵਿਚ 2 ਚੌਂਕਾਂ ਦੀ ਮਦਦ ਨਾਲ 19 ਰਨ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਹ ਰੋਹਿਤ ਤੋਂ ਅੱਗੇ ਨਿਕਲ ਗਏ, ਜਿਨ੍ਹਾਂ ਨੇ ਟੀ20 ਇੰਟਰਨੈਸ਼ਨਲ ਵਿਚ ਸਭ ਤੋਂ ਜ਼ਿਆਦਾ ਰਨ ਬਣਾਏ ਸਨ।

ਰੋਹਿਤ ਵਿਰਾਟ ਵਿਚ ਚੱਲ ਰਹੀ ਹੈ ਜੰਗ

ਪਿਛਲੇ ਲਗਪਗ ਇਕ ਸਾਲ ਤੋਂ ਟੀ20 ਇੰਟਰਨੈਸ਼ਨਲ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਵਿਸ਼ਵ ਰਿਕਾਰਡ ਇਨ੍ਹਾਂ ਦੋ ਬੱਲੇਬਾਜ਼ਾਂ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਇਸ ਸੋਚ ਵਿਚ ਇਕ ਵਾਰ ਫਿਰ ਵਿਰਾਟ ਨੇ ਰੋਹਿਤ ਨੂੰ ਮਹਿਜ਼ ਇਕ ਰਨ ਪਿਛੇ ਛੱਡ ਦਿੱਤਾ ਹੈ। ਵਿਰਾਟ ਨੇ ਹੁਣ ਤਕ ਟੀ20 ਇੰਟਰਨੈਸ਼ਨਲ ਕ੍ਰਿਕਟ ਵਿਚ 2563 ਰਨ ਬਣਾਏ ਹਨ। ਉਥੇ ਰੋਹਿਤ ਸ਼ਰਮਾ ਨੇ ਇਸੇ ਮੁਕਾਬਲੇ ਵਿਚ 2562 ਰਨ ਬਣਾਏ ਸਨ।

ਟੀ20 ਇੰਟਰਨੈਸ਼ਨਲ ਵਿਚ ਸਭ ਤੋਂ ਜ਼ਿਆਦਾ ਰਨ

2563 ਰਨ-ਵਿਰਾਟ ਕੋਹਲੀ

2562 ਰਨ ਰੋਹਿਤ ਸ਼ਰਮਾ

2436 ਰਨ ਮਾਰਟਿਨ ਗਪਟਿਲ

2263 ਰਨ ਸ਼ੋਇਬ ਮਲਿਕ

Posted By: Tejinder Thind