ਬੈਂਗਲੁਰੂ, ਪੀਟੀਆਈ। India vs South Africa 3rd T20: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਤੀਸਰੇ ਮੈਚ 'ਚ ਹਾਰ ਤੋਂ ਬਾਅਦ ਕਿਹਾ ਕਿ ਇਹ ਉਨ੍ਹਾਂ ਦੀ ਟੀਮ ਲਈ ਸਬਕ ਵਾਂਗ ਸੀ। ਉਨ੍ਹਾਂ ਕਿਹਾ ਕਿ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਪਹਿਲਾਂ ਬੱਲੇਬਾਜ਼ੀ ਕਰ ਖ਼ੁਦ ਨੂੰ ਅਜਮਾਉਂਦੀ ਰਹੇਗੀ। ਦੱਖਣੀ ਅਫ਼ਰੀਕਾ ਤੋਂ ਮਿਲੀ ਹਰ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਹੀ ਮੁਕਬਲਾ ਚਾਹੁੰਦੇ ਸਨ।

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਹ ਇਸ ਤਰ੍ਹਾਂ ਦੇ ਮੁਸ਼ਕਲ ਮੈਚ ਖੇਡਣਾ ਚਾਹੁੰਦੇ ਹਨ। ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਹ ਟੀ-20 ਵਿਸ਼ਵ ਕੱਪ 'ਚ ਜਾਣ ਤੋਂ ਪਹਿਲਾਂ, ਪਹਿਲਾਂ ਬੱਲੇਬਾਜ਼ੀ ਕਰਨ ਦੀ ਤਰੀਕੇ ਨੂੰ ਅਜਮਾਉਂਦੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਦੱਖਣੀ ਅਫ਼ਰੀਕੀ ਟੀਮ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ, 'ਮਹਿਮਾਨ ਟੀਮ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਹਾਫ਼ 'ਚ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਕਾਫ਼ੀ ਰਾਸ ਆਈ।'

ਟੀਮ ਨੂੰ ਪਰਖਣਾ ਚਾਹੁੰਦੇ ਹਾਂ- ਵਿਰਾਟ

ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਉਨ੍ਹਾਂ ਕਿਹਾ ਵੀ ਸੀ ਕਿ ਉਹ ਵਿਸ਼ਵ ਕੱਪ ਤੋ ਪਹਿਲਾਂ ਉਹ ਹਰ ਹਾਲਾਤ 'ਚ ਟੀਮ ਨੂੰ ਪਰਖਣਾ ਚਾਹੁੰਦੇ ਹਨ। ਕੋਹਲੀ ਨੇ ਕਿਹਾ ਕਿ ਟੀ-20 ਕ੍ਰਿਕਟ 'ਚ ਦੌੜਾਂ ਦਾ ਪਿੱਛਾ ਕਰਨ ਤੁਲਨਾਤਮਕ ਤੌਰ 'ਤੇ ਆਸਾਨ ਹੁੰਦਾ ਹੈ। ਹੋਰ ਫਾਰਮੈਂਟਾਂ 'ਚ ਤੁਹਾਨੂੰ ਸਾਝੇਦਾਰੀ ਬਣਾਉਣ ਲਈ ਲੰਮੇ ਸਮੇਂੀਂ ਤਕ ਖੇਡਣਾ ਹੁੰਦਾ ਹੈ। ਇੱਥੇ 40-50 ਦੌੜਾਂ ਦੀ ਸਾਝੇਦਾਰੀ ਬਹੁਤ ਉਪਯੋਗੀ ਹੁੰਦੀ ਹੈ ਤੇ ਵਿਰੋਧੀ ਟੀਮ ਤੋਂ ਮੈਚ ਖਿੱਚਣ ਲਈ ਕਾਫ਼ੀ ਹੁੰਦੀ ਹੈ।

-

Posted By: Akash Deep