ਜੇਐੱਨਐੱਨ, ਨਵੀਂ ਦਿੱਲੀ : ਵਿਰਾਟ ਕੋਹਲੀ ਭਾਰਤੀ ਕ੍ਰਿਕਟ ਇਤਿਹਾਸ ਦੇ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਦੇ ਫਾਲੋਵਰ ਦੀ ਗਿਣਤੀ ਇੰਸਟਾਗ੍ਰਾਮ 'ਤੇ 100 ਮਿਲਿਅਨ ਤਕ ਪਹੁੰਚ ਗਈ। ਵਿਰਾਟ ਕੋਹਲੀ ਦੇ ਫੈਨਜ਼ ਮੈਦਾਨ ਦੇ ਅੰਦਰ ਤੇ ਬਾਹਰ ਹਰ ਥਾਂ ਹਨ ਤੇ ਉਹ ਬੇਹੱਦ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰਾਂ 'ਚੋਂ ਇਕ ਹੈ। ਉਹ ਇਸ ਸਮੇਂ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਭਾਰਤੀ ਸੈਲੀਬ੍ਰਿਟੀ ਵੀ ਹੈ। ਹੁਣ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ ਤੇ ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਕਿ, ਉਨ੍ਹਾਂ ਨੇ ਜੋ ਸ਼ਾਨਦਾਰ ਮਾਈਲਸਟੋਨ ਸੋਸ਼ਲ ਸਾਈਟ ਇੰਸਟਾ 'ਤੇ ਹਾਸਲ ਕੀਤਾ ਹੈ ਉਸ ਬਾਰੇ ਕੀ ਕਹਿਣਾ ਹੈ।

ਇਸ ਸਵਾਲ ਦਾ ਜਵਾਬ ਦਿੰਦਿਆਂ ਵਿਰਾਟ ਕੋਹਲੀ ਨੇ ਕਿਹਾ, 'ਮੈਂ ਇਨ੍ਹਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਕਿ ਮੇਰੇ ਕਿੰਨੇ ਫਾਲੋਵਰ ਹਨ। ਮੈਂ ਫੈਨਜ਼ ਦੇ ਨੰਬਰ ਦੇਖ ਕੇ ਪ੍ਰੇਰਿਤ ਨਹੀਂ ਹੁੰਦਾ ਤੇ ਮੈਂ ਸਿਰਫ਼ ਇਕ ਚੰਗਾ ਇਨਸਾਨ ਤੇ ਕ੍ਰਿਕਟਰ ਬਣਨਾ ਚਾਹੁੰਦਾ ਹਾਂ। ਜੇ ਲੋਕ ਮੇਰੇ ਪੋਸਟ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ ਤਾਂ ਇਸ ਨਾਲ ਮੈਨੂੰ ਵੀ ਖ਼ੁਸ਼ੀ ਮਿਲਦੀ ਹੈ ਤੇ ਇਸ ਨੂੰ ਲੈ ਕੇ ਸਿਰਫ਼ ਇੰਨਾ ਹੀ ਹੈ।' ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਦੇ ਫਾਲੋਵਰ ਦੀ ਗਿਣਤੀ ਹਾਲ ਹੀ 'ਚ 100 ਮਿਲਿਅਨ ਤਕ ਪਹੁੰਚ ਗਈ ਸੀ ਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਆਈਸੀਸੀ ਨੂੰ ਵੀ ਵਧਾਈ ਦਿੱਤੀ ਸੀ। ਵਿਰਾਟ ਕੋਹਲੀ ਨੇ ਬਤੌਰ ਕਪਤਾਨ ਇੰਗਲੈਂਡ ਨੂੰ ਡੇਅ-ਨਾਈਟ ਮੈਚ 'ਚ ਹਰਾ ਕੇ ਇਤਿਹਾਸ ਰਚਿਆ ਸੀ ਤੇ ਉਹ ਭਾਰਤੀ ਧਰਤੀ ਤੇ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਟੈਸਟ ਕਪਤਾਨ ਵੀ ਬਣੇ ਸਨ।

Posted By: Amita Verma