ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੂਰੀ ਦੁਨੀਆ 'ਚ ਨਾ ਸਿਰਫ਼ ਆਪਣੀ ਵਧੀਆ ਖੇਡ ਲਈ ਬਲਕਿ ਆਪਣੇ ਸਟਾਈਲ ਲਈ ਵੀ ਜਾਣੇ ਜਾਂਦੇ ਹਨ। ਵਿਰਾਟ ਦੀ ਆਈ ਦਿਨ ਸਟਾਈਲਿਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਸ ਹੁੰਦੀਆਂ ਰਹਿੰਦੀਆਂ ਹਨ। ਇਨ੍ਹੀਂ ਦਿਨੀਂ ਵਿਰਾਟ ਪਿਤਾ ਬਣਨ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਪੈਰੇਂਟ੍ਰਸ ਬਣਨ ਦੀ ਖ਼ਬਰ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ। ਇਸ ਦੌਰਾਨ ਵਿਰਾਟ ਕੋਹਲੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਿਰਾਟ ਸਵਿਮਿੰਗ ਪੂਲ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਇਸ ਫੋਟੋ 'ਤੇ ਐਕਟਰ ਵਰੁਣ ਧਵਨ ਦਾ ਜ਼ਬਰਦਸਤ ਰਿਐਕਸ਼ਨ ਸਾਹਮਣੇ ਆਇਆ ਹੈ।


ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਸਵਿਮਿੰਗ ਪੂਲ 'ਚ ਆਰਾਮ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਨੇ ਕੈਪਸ਼ਨ 'ਚ ਲਿਖਿਆ, 'ਕੁੱਲ੍ਹ ਇਕ ਵਧੀਆ ਦਿਨ ਪੂਲ 'ਚ'। ਵਿਰਾਟ ਦੀਆਂ ਇਨ੍ਹਾਂ ਫੋਟੋਜ਼ ਨੂੰ ਫੈਨਜ਼ ਲਾਈਕ ਕਰ ਰਹੇ ਹਨ। ਨਾਲ ਹੀ ਇਸ 'ਤੇ ਕਮੈਂਟ ਕਰ ਰਹੇ ਹਨ।


ਵਿਰਾਟ ਦੀ ਇਸ ਫੋਟੋ 'ਤੇ ਬਾਲੀਵੁੱਡ ਐਕਟਰ ਵਰੁਣ ਧਵਨ ਨੇ ਵੀ ਕਮੈਂਟ ਕੀਤਾ ਹੈ। ਉਨ੍ਹਾਂ ਨੇ ਉਨ੍ਹਾਂ ਦੀ ਤਸਵੀਰ 'ਤੇ ਅੱਗ ਵਾਲੀ ਇਮੋਜ਼ੀ ਦੇ ਨਾਲ 'Ripped' ਲਿਖਿਆ ਹੈ। ਵਰੁਣ ਦੇ ਇਸ ਕਮੈਂਟ 'ਤੇ ਵਿਰਾਟ ਨੇ ਜਵਾਬ ਦਿੰਦੇ ਹੋਏ ਲਿਖਿਆ, 'ਵਰੁਣ ਧਵਨ ਹਾਹਾਹਾ! ਤੁਸੀਂ ਕਿਵੇਂ ਹੋ ਸਰ?

Posted By: Sarabjeet Kaur