Virat Kohli Instagram Followers: ਭਾਰਤ ਦੇ ਸਲਾਮੀ ਬੱਲੇਬਾਜ਼ ਵਿਰਾਟ ਕੋਹਲੀ ਦਾ ਬੱਲਾ ਆਈਪੀਐੱਲ 'ਚ ਖ਼ੂਬ ਚੱਲਿਆ ਹੈ। ਉਨ੍ਹਾਂ ਦੋ ਦਹਾਕਿਆਂ ਸਮੇਤ ਛੇ ਅਰਧ ਸੈਂਕੜੇ ਨਾਲ 639 ਦੌੜਾਂ ਬਣਾਈਆਂ। ਹਾਲਾਂਕਿ ਕੋਹਲੀ ਦੀ ਟੀਮ ਆਰਸੀਬੀ ਪਲੇਆਫ 'ਚ ਨਹੀਂ ਪਹੁੰਚ ਸਕੀ, ਪਰ ਉਨ੍ਹਾਂ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਟੀਮ ਨੂੰ ਕਈ ਵਾਰ ਜਿੱਤ ਦਿਵਾਈ। ਵਿਰਾਟ ਕੋਹਲੀ ਹੁਣ ਆਪਣੀ ਪੁਰਾਣੀ ਫਾਰਮ ਵਿਚ ਪਰਤ ਆਏ ਹਨ। ਇਸ ਦੌਰਾਨ ਉਨ੍ਹਾਂ ਇੰਸਟਾਗ੍ਰਾਮ 'ਤੇ ਵੀ ਆਪਣੀ ਦਮਦਾਰੀ ਦਿਖਾਈ ਹੈ।
ਆਈਪੀਐਲ 2023 ਵਿੱਚ ਐਮਐਸ ਧੋਨੀ ਤੋਂ ਬਾਅਦ ਵਿਰਾਟ ਕੋਹਲੀ ਨੂੰ ਦਰਸ਼ਕਾਂ ਤੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਹੁਣ ਇੰਸਟਾਗ੍ਰਾਮ 'ਤੇ ਵੀ ਉਨ੍ਹਾਂ ਦੀ ਫੈਨ ਫਾਲੋਇੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ। ਵਿਰਾਟ ਨੇ 250 ਮਿਲੀਅਨ ਫਾਲੋਅਰਸ ਦਾ ਮਾਈਲਸਟੋਨ ਪਾਰ ਕਰ ਲਿਆ ਹੈ। ਖਾਸ ਗੱਲ ਇਹ ਹੈ ਕਿ ਵਿਰਾਟ ਕੋਹਲੀ ਏਸ਼ੀਆ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ। ਜਿਸ ਦੀ ਇੰਸਟਾਗ੍ਰਾਮ 'ਤੇ ਇੰਨੀ ਵੱਡੀ ਫੈਨ ਫਾਲੋਇੰਗ ਹੈ।
ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਐੱਮਐੱਸ ਧੋਨੀ ਅਤੇ ਸਚਿਨ ਤੇਂਦੁਲਕਰ ਵਰਗੇ ਕ੍ਰਿਕਟ ਜਗਤ ਦੇ ਵੱਡੇ ਨਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਮਾਸਟਰ ਬਲਾਸਟਰ ਦੇ 40.4 ਮਿਲੀਅਨ ਫਾਲੋਅਰਜ਼ ਹਨ। ਜਦਕਿ ਧੋਨੀ ਦੇ ਇੰਸਟਾਗ੍ਰਾਮ 'ਤੇ 42.5 ਮਿਲੀਅਨ ਫਾਲੋਅਰਜ਼ ਹਨ। ਵਿਰਾਟ ਏਸ਼ੀਆ 'ਚ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਵਾਲੇ ਐਥਲੀਟਾਂ ਦੀ ਸੂਚੀ 'ਚ ਸਭ ਤੋਂ ਉੱਪਰ ਹਨ।
Posted By: Seema Anand