ਜੇਐੱਨਐੱਨ, ਨਵੀਂ ਦਿੱਲੀ : Ind vs Eng : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਟੀ20 ਸੀਰੀਜ਼ ਦੇ ਫਾਈਨਲ ਮੈਚ ਵਿਚ ਆਊਟ ਹੋ ਕੇ ਜਾਂਦੇ ਮਹਿਮਾਨ ਟੀਮ ਦੇ ਬੱਲੇਬਾਜ਼ ਜੋਸ ਬਟਲਰ ਨਾਲ ਭਿੜਦੇ ਨਜ਼ਰ ਆਏ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦਿੱਗਜ ਖਿਡਾਰੀਆਂ ਵਿਚਕਾਰ ਗਰਮਜੋਸ਼ੀ ਨਾਲ ਸ਼ਬਦਾਂ ਦਾ ਆਦਾਨ ਪ੍ਰਦਾਨ ਹੋਇਆ। ਆਊਟ ਹੋਣ ਤੋਂ ਪਹਿਲਾਂ ਜੋਸ ਬਟਲਰ ਨੇ ਟੀ20 ਕ੍ਰਿਕਟ ਦੇ ਨੰਬਰ ਵਨ ਬੱਲੇਬਾਜ਼ ਡਾਵਿਡ ਮਲਾਨ ਦੇ ਨਾਲ ਚੰਗੀ ਸਾਂਝੇਦਾਰੀ ਦੂਸਰੇ ਵਿਕਟ ਲਈ ਕੀਤੀ, ਪਰ ਬਟਲਰ 52 ਦੌੜਾਂ ਪੂਰੀਆਂ ਕਰ ਕੇ ਭੁਵਨੇਸ਼ਵਰ ਕੁਮਾਰ ਦੀ ਗੇਂਦ 'ਤੇ ਆਊਟ ਹੋ ਗਏ।

ਜਿਵੇਂ ਹੀ ਜੋਸ ਬਟਲਰ ਆਊਟ ਹੋਏ ਤਾਂ ਦੇਖਿਆ ਗਿਆ ਕਿ ਵਿਰਾਟ ਕੋਹਲੀ ਜੋਸ ਦੇ ਨਾਲ ਕੁਝ ਗੱਲ ਕਰ ਰਹੇ ਹ ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੈ ਕਿ ਮੈਦਾਨ 'ਤੇ ਸ਼ਬਦਾਂ ਦੀ ਇਹ ਲੜਾਈ ਕਿਸਨੇ ਸ਼ੁਰੂ ਕੀਤੀ ਸੀ। ਬਟਲਰ ਪਵੇਲੀਅਨ ਪਰਤ ਰਹੇ ਸਨ, ਪਰ ਸਮੇਂ-ਸਮੇਂ 'ਤੇ ਪਿੱਛੇ ਮੁੜ ਕੇ ਵਿਰਾਟ ਕੋਹਲੀ ਨੂੰ ਜਵਾਬ ਵੀ ਦੇ ਰਹੇ ਹਨ। ਇਸੇ ਗਹਿਮਾਗਹਿਮੀ 'ਚ ਬਟਲਰ ਮੈਦਾਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਨੂੰ ਅੰਪਾਇਰਾਂ ਤੇ ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰੇਸਟੋ ਦੇ ਨਾਲ ਲੰਬੀ ਗੱਲਬਾਤ ਕਰਦੇ ਦੇਖਿਆ ਗਿਆ।

ਇਸ ਘਟਨਾ ਨੇ ਕੋਹਲੀ ਦੇ ਆਨ-ਫੀਲਡ ਪ੍ਰਦਰਸ਼ਨ ਵੱਲ ਧਿਆਨ ਕੇਂਦ੍ਰਿਤ ਕੀਤਾ ਹੈ ਜੋ ਹਾਲ ਦੇ ਦਿਨਾਂ 'ਚ ਵਿਸ਼ੇਸ਼ ਰੂਪ 'ਚ ਇੰਗਲੈਂਡ ਦੇ ਚੱਲ ਰਹੇ ਦੌਰੇ 'ਚ ਜਾਂਚ ਦੇ ਦਾਇਰੇ 'ਚ ਰਿਹਾ ਹੈ। ਦੂਸਰੇ ਟੈਸਟ ਦੌਰਾਨ ਆਨ-ਫੀਲਡ ਅੰਪਾਇਰ ਦੇ ਨਾਲ ਬਹਿਸ ਕਰਦੇ ਦੇਖੇ ਜਾਣ ਤੋਂ ਬਾਅਦ, ਉਨ੍ਹਾਂ ਨੂੰ ਇਕ ਟੈਸਟ ਮੁਅੱਤਲੀ ਦਾ ਸਾਹਮਣਾ ਕਰਨ ਦਾ ਖ਼ਤਰਾ ਸੀ। ਹਾਲਾਂਕਿ ਉਹ ਉਸ ਉਦਾਹਰਨਾ 'ਚ ਦੋਸ਼ ਤੋਂ ਬਚ ਗਏ ਸਨ। ਉੱਥੇ ਹੀ ਜੇਕਰ ਜੋਸ ਬਟਲਰ ਤੇ ਉਨ੍ਹਾਂ ਦੇ ਮੁੱਦੇ ਨੂੰ ਅੱਗੇ ਵਧਾਇਆ ਜਾਂਦਾ ਹੈ ਤਾਂ ਫਿਰ ਵਿਰਾਟ ਕੋਹਲੀ 'ਤੇ ਬੈਨ ਲੱਗ ਸਕਦਾ ਹੈ।

Posted By: Seema Anand