ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ ਸਾਊਥ ਅਫਰੀਕਾ ਦੀ ਟੈਸਟ ਸੀਰੀਜ਼ ਤੋਂ ਬਾਅਦ ਬਾਂਗਲਾਦੇਸ਼ ਦੀ ਮੇਜ਼ਬਾਨੀ ਕਰਨੀ ਹੈ। ਟੀਮ ਇੰਡੀਆ ਬਾਂਗਲਾਦੇਸ਼ ਖ਼ਿਲਾਫ਼ ਟੀ 20 ਤੇ ਟੈਸਟ ਸੀਰੀਜ਼ ਖੇਡੇਗੀ। ਖ਼ਬਰ ਹੈ ਕਿ ਇਸ ਸੀਰੀਜ਼ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਜਾ ਸਕਦਾ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਗ੍ਰਹਿਰਾਜ ਰਾਂਚੀ 'ਚ ਸਾਊਥ ਅਫਰੀਕਾ ਖ਼ਿਲਾਫ਼ ਮੈਚ ਖੇਡ ਰਹੀ ਹੈ। ਇਸ ਸੀਰੀਜ਼ ਤੋਂ ਠੀਕ ਬਾਅਦ ਭਾਰਤ ਨੂੰ ਬਾਂਗਲਾਦੇਸ਼ ਖ਼ਿਲਾਫ਼ 3 ਟੀ20 ਤੇ ਦੋ ਟੈਸਟ ਮੈਚ ਖੇਡਣਾ ਹੈ। ਖ਼ਬਰ ਹੈ ਆਈਸੀਸੀ ਵਿਸ਼ਵ ਕੱਪ ਤੋਂ ਬਾਅਦ ਬ੍ਰੇਕ 'ਤੇ ਚਲ ਰਹੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬਾਂਗਲਾਦੇਸ਼ ਖ਼ਿਲਾਫ਼ ਟੀ20 ਸੀਰੀਜ਼ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਉਹ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਘਰੇਲੂ ਸੀਰੀਜ਼ ਤੋਂ ਬਾਅਦ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਟੀਮ ਮੈਨੇਜਮੈਂਟ ਖਿਡਾਰੀਆਂ ਦੇ ਵਰਕਲੋਡ ਨੂੰ ਪ੍ਰਾਥਮਿਕਾ ਦਿੰਦੀ ਹੈ ਤੇ ਇਸ ਤਰ੍ਹਾਂ ਕੋਹਲੀ ਨੂੰ ਆਰਾਮ ਦਿੱਤੇ ਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ।

ਕੋਹਲੀ ਨੂੰ ਇਸ ਤੋਂ ਪਹਿਲਾਂ ਆਖਰੀ ਵਾਰ ਨਿਊਜ਼ੀਲੈਂਡ ਦੌਰੇ 'ਤੇ ਜਨਵਰੀ 'ਚ ਆਖਰੀ ਦੋ ਵਨਡੇਅ 'ਤੇ ਟੀ20 ਸੀਰੀਜ਼ ਨਾਲ ਆਰਾਮ ਦਿੱਤਾ ਗਿਆ ਸੀ। ਵਿਰਾਟ ਦੀ ਥਾਂ ਯੁਵਾ ਸ਼ਭਮਨ ਗਿੱਲ ਨੂੰ ਭਾਰਤ ਵੱਲੋਂ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਇਸ ਸੀਰੀਜ਼ ਦੌਰਾਨ ਸਿਰਫ ਕੋਹਲੀ ਹੀ ਨਹੀਂ ਬਲਕਿ ਹੋਰ ਵੀ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ।

Posted By: Amita Verma