ਲੰਡਨ, ਏਐਨਆਈ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕ੍ਰਿਕਟ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਇਕ ਵੱਡਾ ਝਟਕਾ ਆਈਸੀਸੀ ਦੀ ਵਨਡੇ ਰੈਂਕਿੰਗ 'ਚ ਲੱਗਾ ਸੀ ਜਦੋਂ ਉਹ 1258 ਦਿਨਾਂ ਦੇ ਅੰਦਰ ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਪਹਿਲੇ ਤੋਂ ਦੂਜੇ ਸਥਾਨ ਆ ਗਏ। ਹਾਲਾਂਕਿ ਇਸ ਦੇ ਇਕ ਦਿਨ ਬਾਅਦ ਭਾਵ ਵੀਰਵਾਰ ਨੂੰ ਹੀ ਵਿਰਾਟ ਕੋਹਲੀ ਨੇ ਵੱਡੀ ਉਪਲਬਧੀ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ ਵਿਜਡਨ ਐਲਮਨਕ ਵਨਡੇ ਕ੍ਰਿਕਟਰ ਆਫ ਦਿ ਡਿਕੇਡ ਦਾ ਨਾਂ ਦਿੱਤਾ ਗਿਆ ਹੈ। ਕੋਹਲੀ ਨੇ ਇਸ ਦੌਰਾਨ 11000 ਤੋਂ ਜ਼ਿਆਦਾ ਦੋੜਾਂ ਬਣਾਈਆਂ ਹਨ ਜਿਸ 'ਚ ਉਨ੍ਹਾਂ ਦਾ ਔਸਤ 60 ਤੋਂ ਜ਼ਿਆਦਾ ਰਿਹਾ ਹੈ। ਵਿਰਾਟ ਨੇ ਵਨਡੇ ਇੰਟਰਨੈਸ਼ਨਲ ਕ੍ਰਿਕਟ 'ਚ ਪਿਛਲੇ ਦਹਾਕਿਆਂ 'ਚ 42 ਸੈਂਕੜੇ ਜੜੇ ਹਨ। ਇਸ ਦਹਾਕੇ ਦੀ ਸ਼ੁਰੂਆਤ 2011 'ਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਿੱਤਣ ਨਾਲ ਹੋਈ ਸੀ ਤੇ ਉਨ੍ਹਾਂ ਨੇ ਦੋ ਦੋ ਸਾਲ ਬਾਅਦ ਚੈਂਪੀਅਨਜ਼ ਟਰਾਫੀ ਦਾ ਖਿਤਾਬ ਵੀ ਟੀਮ ਨਾਲ ਰਹਿੰਦੇ ਹੋਏ ਜਿੱਤਿਆ ਸੀ, ਜਿੱਥੇ ਉਹ ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸੀ। ਪੰਜ ਆਈਸੀਸੀ 50 ਓਵਰ ਦੇ ਟੂਰਨਾਮੈਂਟ 'ਚ ਵਿਰਾਟ ਕੋਹਲੀ ਤੇ ਭਾਰਤ ਕਦੀ ਵੀ ਸੈਮੀਫਾਈਨਲ ਪੜਾਅ ਤੋਂ ਬਾਹਰ ਨਹੀਂ ਹੋਏ।

ਇਸ ਤੋਂ ਪਹਿਲਾਂ ਇਸ ਸਾਲ ਵਿਰਾਟ ਕੋਹਲੀ ਨੂੰ ਦਹਾਕੇ ਦਾ ਸਰਵਉੱਚ ਆਈਸੀਸੀ ਪੁਰਸ਼ ਕ੍ਰਿਕਟ ਚੁਣਿਆ ਗਿਆ ਸੀ। ਨਾਲ ਹੀ ਉਨ੍ਹਾਂ ਸਰਵਉੱਚ ਆਈਸੀਸੀ ਪੁਰਸ਼ ਵਨਡੇ ਕ੍ਰਿਕਟਰ ਵੀ ਚੁਣਿਆ ਗਿਆ ਸੀ।

Posted By: Ravneet Kaur