ਨਵੀਂ ਦਿੱਲੀ, ਆਨਲਾਈਨ ਡੈਸਕ: India vs South Africa test series: ਵਿਰਾਟ ਕੋਹਲੀ ਪੂਰੀ ਤਰ੍ਹਾਂ ਫਿੱਟ ਹੋ ਕੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਟੈਸਟਲ ਮੈਚ ’ਚ ਕੈਪਟਾਊਨ ’ਚ ਖੇਡਣ ਉਤਰੇ। ਇਸ ਮੈਚ ’ਚ ਉਨ੍ਹਾਂ ਨੇ ਟਾਸ ਜਿੱਤੀ ਤੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਇਸ ਟਾਸ ਨੂੰ ਜਿੱਤਣ ਤੋਂ ਬਾਅਦ ਕੋਹਲੀ ਨੇ ਸਟੀਵ ਦੀ ਬਰਾਬਰੀ ਕਰ ਲਈ ਹੈ। ਟੈਸਟ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਟਾਸ ਜਿੱਤਣ ਦੇ ਮਾਮਲੇ ’ਚ ਵਿਰਾਟ ਕੋਹਲੀ ਨੇ ਸਟੀਵ ਵਾ ਦੀ ਬਰਾਬਰੀ ਕਰ ਲਈ। ਉਥੇ ਤੀਜੇ ਟੈਸਟ ਮੈਚ ’ਚ ਵਿਰਾਟ ਕੋਹਲੀ ਦੀ ਵਜ੍ਹਾ ਕਾਰਨ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਤੋਂ ਹਨੁਮਾ ਬਿਹਾਰੀ ਨੂੰ ਬਾਹਰ ਕਰ ਦਿੱਤਾ ਗਿਆ ਹੈ।

ਵਿਰਾਟ ਕੋਹਲੀ ਨੇ ਕੀਤੀ ਸਟੀਵ ਵਾ ਦੀ ਬਰਾਬਰੀ

ਭਾਰਤੀ ਟੈਸਟ ਕਪਤਾਨ ਕੋਹਲੀ ਟੈਸਟ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਟਾਸ ਜਿੱਤਣ ਦੇ ਮਾਮਲੇ ’ਚ ਸਟੀਵ ਵਾ ਦੀ ਬਰਾਬਰੀ ’ਤੇ ਆ ਗਏ। ਦੱਖਣੀ ਅਫਰੀਕਾ ਦੇ ਖ਼ਿਲਾਫ਼ ਬਤੌਰ ਟੈਸਟ ਕਪਤਾਨ ਉਨ੍ਹਾਂ ਨੇ ਆਪਣਾ 31ਵਾਂ ਟਾਸ ਜਿੱੱਤਿਆ।

Posted By: Susheel Khanna