ਨਵੀਂ ਦਿੱਲੀ, ਜੇਐੱਨਐੱਨ : ਟੀਮ ਇੰਡੀਆ ਦੇ ਕਪਤਾਲ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਇਕ ਵੈੱਬ ਸੀਰੀਜ਼ ' ਪਾਤਾਲ ਲੋਕ' ਦਾ ਨਿਰਮਾਣ ਕੀਤਾ ਸੀ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਵੈੱਬ ਸੀਰੀਜ਼ ਦੇ ਕਈ ਵਿਵਾਦ ਜੁੜਦੇ ਚੱਲੇ ਗਏ। ਹੁਣ ਬੀਜੇਪੀ ਦੇ ਐੱਮਐੱਲਏ ਨੰਦ ਕਿਸ਼ੋਰ ਗੁਰਜ਼ਰ ਨੇ ਅਨੁਸ਼ਕਾ ਸ਼ਰਮਾ 'ਤੇ ਐੱਫਆਰਆਈ ਦਰਜ ਕਰਵਾਈ ਹੈ ਤੇ ਉਨ੍ਹਾਂ 'ਤੇ ਦੇਸ਼ ਦਰੋਹੀ ਦਾ ਦੋਸ਼ ਵੀ ਲਾਇਆ ਹੈ।

ਇਹੀ ਨਹੀਂ ਨੰਦ ਕਿਸ਼ੋਰ ਗੁਰਜ਼ਰ ਨੇ ਟੀਮ ਇੰਡੀਆ ਦੇ ਕਪਤਾਲ ਵਿਰਾਟ ਕੋਹਲੀ ਤੋਂ ਇਹ ਮੰਗ ਕੀਤੀ ਹੈ ਕਿ 'ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇ ਦੇਣ।' ਉਨ੍ਹਾਂ ਨੇ ਅਨੁਸ਼ਕਾ ਸ਼ਰਮਾ 'ਤੇ ਵੈੱਬ ਸੀਰੀਜ਼ ਪਾਤਾਲ ਲੋਕ 'ਚ ਬੀਜੇਪੀ ਆਗੂਆਂ ਦੀਆਂ ਤਸਵੀਰਾਂ ਨੂੰ ਇਸਤੇਮਾਲ ਕਰਨ ਦਾ ਦੋਸ਼ ਲਾਉਂਦੇ ਹੋਏ ਇਹ ਸਖ਼ਤ ਕਦਮ ਚੁੱਕਿਆ। ਨੰਦ ਕਿਸ਼ੋਰ ਗੁਰਜ਼ਰ ਯੂਪੀ ਦੇ ਲੋਨੀ ਸ਼ਹਿਰ ਤੋਂ ਹਨ ਤੇ ਉਨ੍ਹਾਂ ਨੇ ਇਸ ਸ਼ੋਅ ਨੂੰ Anti-National ਕਰਾਰ ਦਿੱਤਾ ਨਾਲ ਹੀ ਫਿਰਕਾਪ੍ਰਸਤੀ ਮਾਹੌਲ ਨੂੰ ਖਰਾਬ ਕਰ ਲਈ ਰਾਸ਼ਟਰੀ ਕਾਨੂੰਨ ਤਹਿਤ ਅਨੁਸ਼ਕਾ 'ਤੇ ਕੇਸ ਦਰਜ ਕਰਵਾ ਦਿੱਤਾ।

ਪਾਤਾਲ ਲੋਕ ਵੈੱਬ ਦੇ ਇਕ ਸੀਨ 'ਚ ਨੰਦ ਕਿਸ਼ੋਰ ਗੁਰਜ਼ਰ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ ਜਿੱਥੇ ਬਾਲ ਕ੍ਰਿਸ਼ਨ ਬੀਜੇਪੀ ਦਾ ਚਰਿੱਤਰ ਇਸ ਸੀਰੀਜ਼ 'ਚ ਇਕ Negative ਭੂਮਿਕਾ ਨਿਭਾਉਂਦਾ ਹੈ। ਹਾਲਾਂਕਿ ਸੀਨ 'ਚ ਤਸਵੀਰ ਨੂੰ ਬਦਲਿਆ ਗਿਆ ਪਰ ਗੁਰਜ਼ਰ ਦਾ ਚਿਹਰਾ ਫਿਰ ਵੀ ਪਛਾਣਿਆ ਜਾ ਸਕਦਾ ਹੈ। ਨਿਊਜ਼ ਰੂਮ ਪੋਸਟ ਨਾਲ ਗੱਲ ਕਰਦੇ ਹੋਏ ਨੰਦ ਕਿਸ਼ੋਰ ਨੇ ਕਿਹਾ ਕਿ ਦੇਸ਼ ਦਾ ਹਿੱਤ ਬਹੁਤ ਮਾਇਨੇ ਰੱਖਦਾ ਹੈ ਤੇ ਇਕ ਦੇਸ਼ ਭਗਤ ਹੋਣ ਦੇ ਨਾਤੇ ਵਿਰਾਟ ਕੋਹਲੀ ਇਸ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਅਪੀਲ ਕੀਤਾ ਕਿ ਤੁਸੀਂ ਤੁਰੰਤ ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇ ਦਿਓ ਤੇ ਸਭ ਨੂੰ ਇਕ ਸਖ਼ਤ ਸੰਦੇਸ਼ ਦਿਓ।

ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਕੋਈ ਵੱਡਾ ਨਹੀਂ ਹੈ ਤੇ ਵਿਰਾਟ ਕੋਹਲੀ ਦੇਸ਼ ਲਈ ਖੇਡਦੇ ਹਨ ਤੇ ਦੇਸ਼ ਭਗਤ ਹਨ। ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਨੂੰ ਤੁਰੰਤ ਹੀ ਤਲਾਕ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਚਿੱਠੀ ਲਿਖ ਕੇ ਮੰਗ ਕਰ ਰਹੇ ਹਨ ਕਿ ਬਹੁਤ ਸਾਰੇ ਵਿਵਾਦਾਂ ਤੋਂ ਬਾਅਦ ਵੈੱਬ ਸੀਰੀਜ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਹਾਲਾਂਕਿ ਇਨ੍ਹਾਂ ਮਾਮਲਿਆਂ 'ਤੇ ਅਨੁਸ਼ਕਾ ਸ਼ਰਮਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Posted By: Rajnish Kaur