ਜੇਐੱਨਐੱਨ, ਨਵੀਂ ਦਿੱਲੀ : ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਨੇ ਟੈਸਟ ਕ੍ਰਿਕਟ ਨੂੰ ਪੰਜ ਦਿਨ ਦੀ ਥਾਂ ਚਾਰ ਦਿਨ ਦਾ ਪ੍ਰੋਪਜ਼ਲ ਦਿੱਤਾ ਹੈ। ਟੈਸਟ ਚੈਪਿੰਅਨਸ਼ਿਪ 2023 'ਚ ਟੈਸਟ ਮੈਚ ਨੂੰ ਚਾਰ ਦਿਨ ਕਰਾਏ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਤਮਾਮ ਦਿੱਗਜ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮਾਮਲੇ 'ਚ ਆਪਣੀ ਰਾਇ ਦਿੱਤੀ ਹੈ।

ਭਾਰਤੀ ਟੀਮ ਨੇ ਸ੍ਰੀਲੰਕਾ ਖ਼ਿਲਾਫ਼ ਐਤਵਾਰ ਨੂੰ ਟੀ20 ਸੀਰੀਜ਼ ਦੀ ਸ਼ੁਰੂਆਤ ਕਰਨੀ ਹੈ। ਇਹ ਟੀਮ ਇੰਡੀਆ ਦੀ ਪਹਿਲੀ ਸੀਰੀਜ਼ ਹੋਵੇਗੀ। ਗੁਵਾਹਟੀ 'ਚ ਸਾਲ ਦੇ ਪਹਿਲੇ ਮੁਕਾਬਲੇ ਲਈ ਦਮਦਾਰ ਸ਼ੁਰੂਆਤ ਕਰਨ ਲਈ ਟੀਮ ਇੰਡੀਆ ਤਿਆਰ ਹੈ। ਭਾਰਤੀ ਕਪਤਾਨ ਨੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਗੱਲ ਕੀਤੀ ਜਿੱਥੇ ਉਨ੍ਹਾਂ ਨੇ ਟੈਸਟ ਮੈਚ ਨੂੰ ਪੰਜ ਦੀ ਥਾਂ ਚਾਰ ਦਿਨ ਦਿੱਤੇ ਜਾਣ 'ਤੇ ਆਪਣੀ ਰਾਇ ਦਿੱਤੀ।

ਵਿਰਾਟ ਕੋਹਲੀ ਨੇ ਕਿਹਾ, 'ਇਸ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਡੇਅ ਨਾਈਟ ਇਸ ਫਾਰਮੇਟ ਦਾ ਵਪਾਰੀਕਰਨ ਕਰਨ ਵੱਲ ਇਕ ਹੋਰ ਕਦਮ ਹੈ। ਇਸ ਨੂੰ ਹੋਰ ਜ਼ਿਆਦਾ ਰੋਚਕ ਬਣਾਉਣ ਦੀ ਇਹ ਕੋਸ਼ਿਸ਼ ਹੈ ਪਰ ਇਸ ਨਾਲ ਬਹੁਤ ਜ਼ਿਆਦਾ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਮੈਂ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦਾ। ਟੈਸਟ ਕ੍ਰਿਕਟ ਨੂੰ ਲੈ ਕੇ ਜੋ ਸਭ ਤੋਂ ਵੱਡਾ ਬਦਲਾਅ ਕੀਤਾ ਜਾ ਸਕਦਾ ਸੀ ਉਹ ਡੇਅ ਨਾਈਟ ਹੀ ਹੈ।'

Posted By: Amita Verma