India vs South Africa 1st Test: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਾਊਥ ਅਫਰੀਕਾ ਖ਼ਿਲਾਫ਼ ਵਿਸ਼ਾਖਾਪਤਨਮ 'ਚ ਹੋ ਰਹੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਪ੍ਰੀ-ਮੈਚ ਪ੍ਰੈੱਸ ਕਾਨਫਰੰਸ ਤੋਂ ਬਾਅਦ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਸਟੇਡੀਅਮ ਦੇ ਪ੍ਰੈੱਸ ਰੂਮ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਜੋ ਦੇਖਿਆ ਉਹ ਕਾਫੀ ਹੈਰਾਨ ਕਰਨ ਵਾਲਾ ਸੀ।

ਖਿਡਾਰੀ, ਅਦਾਕਾਰ ਤੇ ਆਗੂਆਂ ਦੇ ਤਮਾਮ ਪ੍ਰਸ਼ਸਕ ਹੁੰਦੇ ਹਨ ਜੋ ਉਨ੍ਹਾਂ ਨਾਲ ਬੇਹੱਦ ਪਿਆਰ ਕਰਦੇ ਹਨ। ਜਿਸ ਤਰ੍ਹਾਂ ਸੁਧੀਰ ਗੌਤਮ ਨੂੰ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਡਾ ਫੈਨ ਕਿਹਾ ਜਾਂਦਾ ਹੈ। ਉਸੇ ਤਰ੍ਹਾਂ ਰਾਮ ਬਾਬੂ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਫੈਨ ਹਨ। ਅਜਿਹਾ ਹੀ ਇਕ ਫੈਨ ਵਿਰਾਟ ਕੋਹਲੀ ਨੂੰ ਵਿਸ਼ਾਖਾਪਤਨਮ 'ਚ ਮਿਲਿਆ ਹੈ, ਜਿਸ ਨੂੰ ਵਿਰਾਟ ਕੋਹਲੀ ਨੇ ਗਲ਼ੇ ਲਾਇਆ ਹੈ।

ਇਸ ਲਈ ਵੱਡਾ ਹੈ ਫੈਨ

ਦਰਅਸਲ, ਵਿਰਾਟ ਕੋਹਲੀ ਨੇ ਵਿਸ਼ਾਖਾਪਤਨਮ ਦੇ ਸਟੇਡੀਅਮ 'ਚ ਬਣੇ ਪ੍ਰੈੱਸ ਰੂਮ ਦੇ ਬਾਹਰ ਆਪਣੇ ਸਭ ਤੋਂ ਵੱਡੇ ਫੈਨ ਨੂੰ ਦੇਖਿਆ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਵਿਰਾਟ ਕੋਹਲੀ ਨੇ ਆਪਣੇ ਸਭ ਤੋਂ ਵੱਡੇ ਫੈਨ ਨੂੰ ਦੇਖਿਆ ਤਾਂ ਉਨ੍ਹਾਂ ਤੋਂ ਰਿਹਾ ਨਹੀਂ ਗਿਆ ਤੇ ਉਨ੍ਹਾਂ ਨੇ ਬਿਨਾ ਦੇਰੀ ਕੀਤੇ ਇਸ ਫੈਨ ਨੂੰ ਗਲ਼ੇ ਲਾ ਲਿਆ। ਇਹ ਫੈਨ ਵਿਰਾਟ ਕੋਹਲੀ ਦਾ ਸਭ ਤੋਂ ਵੱਡਾ ਫੈਨ ਇਸ ਲਈ ਹੈ, ਕਿਉਂਕਿ ਇਸ ਨੇ ਆਪਣੇ ਸਰੀਰ 'ਤੇ ਵਿਰਾਟ ਕੋਹਲੀ ਦੀ ਹਰ ਨਿਸ਼ਾਨੀ ਨੂੰ ਥਾਂ ਦਿੱਤੀ ਹੈ।

ਜੀ ਹਾਂ, ਇਸ ਫੈਨ ਨੇ ਆਪਣੇ ਸਰੀਰ ਦੇ ਅੱਗੇ ਤੇ ਪਿਛੇ ਵਿਰਾਟ ਕੋਹਲੀ ਦੀ ਹਰ ਉਪਲਬੱਧੀ ਨੂੰ ਛਿਪਵਾਇਆ ਹੈ। ਵਿਰਾਟ ਕੋਹਲੀ ਦੀ ਤਸਵੀਰ ਤੋਂ ਇਲਾਵਾ ਉਨ੍ਹਾਂ ਨੇ ਬੀਸੀਸੀਆਈ ਦਾ ਅਧਿਕਾਰਕ ਲੋਗੋ ਵੀ ਆਪਣੇ ਸਰੀਰ 'ਤੇ ਛਪਵਾਇਆ ਹੈ। ਇਹ ਲੋਗੋ ਤੇ ਇਸ ਦੇ ਹੇਠਾਂ ਦਾ ਨੰਬਰ 269 ਹੈ ਜੋ ਵਿਰਾਟ ਪਾਉਂਦੇ ਹਨ।

Posted By: Amita Verma