style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਆਸਟ੍ਰੇਲੀਆ ਹੱਥੋਂ ਐਤਵਾਰ ਨੂੰ ਦੂਜੇ ਵਨ ਡੇ ਵਿਚ ਮਿਲੀ 51 ਦੌੜਾਂ ਦੀ ਹਾਰ ਤੋਂ ਬਾਅਦ ਇਕ ਵਾਰ ਮੁੜ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਗੇਂਦਬਾਜ਼ਾਂ ਤੋਂ ਨਿਰਾਸ਼ ਦਿਖਾਈ ਦਿੱਤੇ। ਨਾਲ ਹੀ ਉਨ੍ਹਾਂ ਨੇ ਆਸਟ੍ਰੇਲਿਆਈ ਟੀਮ ਦੀ ਤਾਰੀਫ਼ ਵੀ ਕੀਤੀ। ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਸਾਨੂੰ ਇਕਤਰਫ਼ਾ ਹਾਰ ਮਿਲੀ। ਮੈਨੂੰ ਲਗਦਾ ਹੈ ਕਿ ਅਸੀਂ ਗੇਂਦ ਨਾਲ ਜ਼ਿਆਦਾ ਅਸਰਦਾਰ ਨਹੀਂ ਸੀ।

ਅਸੀਂ ਚੰਗੀ ਗੇਂਦਬਾਜ਼ੀ ਨਹੀਂ ਕੀਤੀ। ਉਨ੍ਹਾਂ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਹੈ ਤੇ ਉਹ ਜਾਣਦੇ ਹਨ ਕਿ ਐਂਗਲ ਕੀ ਹੁੰਦਾ ਹੈ। ਉਨ੍ਹਾਂ ਦਾ ਸਕੋਰ ਕਾਫੀ ਜ਼ਿਆਦਾ ਸੀ। ਤੁਸੀਂ ਦੇਖੋਗੇ ਤਾਂ ਅਸੀਂ 340 (338) ਦੌੜਾਂ ਤਕ ਪੁੱਜੇ ਫਿਰ ਵੀ 51 ਦੌੜਾਂ ਤੋਂ ਪਿੱਛੇ ਰਹਿ ਗਏ।

ਉਨ੍ਹਾਂ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਜਿਸ ਏਰੀਏ ਵਿਚ ਗੇਂਦਬਾਜ਼ੀ ਕੀਤੀ ਉਸ ਨਾਲ ਉਹ ਮੌਕੇ ਬਣਾਉਣ ਵਿਚ ਕਾਮਯਾਬ ਰਹੇ। ਇਸ ਨਾਲ ਮੈਚ ਵਿਚ ਭਾਰਤ ਨੂੰ ਹਾਰਦਿਕ ਪਾਂਡਿਆ ਤੋਂ ਗੇਂਦਬਾਜ਼ੀ ਕਰਵਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਗੇਂਦਬਾਜ਼ੀ ਕਰਵਾਉਣਾ ਕਿਤੇ ਸ਼ਾਮਲ ਨਹੀਂ ਸੀ ਪਰ ਮੈਂ ਉਨ੍ਹਾਂ ਤੋਂ ਸਿਰਫ਼ ਪੁੱਿਛਆ।