ਨਵੀਂ ਦਿੱਲੀ : ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਭਾਰਤੀ ਟੀਮ ਦਾ ਸਫ਼ਰ ਸੈਮੀਫਾਈਨਲ 'ਚ ਖ਼ਤਮ ਹੋ ਗਿਆ। ਵਿਰਾਟ ਆਪਣੀ ਕਪਤਾਨੀ 'ਚ ਭਾਰਤ ਨੂੰ ਵਿਸ਼ਵ ਕੱਪ ਦਿਵਾਉਣ 'ਚ ਨਾਕਾਮ ਰਹੇ। ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਵਿਰਾਟ ਤੇ ਰੋਹਿਤ ਵਿਚਕਾਰ ਤਕਰਾਰ ਹੋਣ ਦੀ ਗੱਲ ਚੱਲ ਰਹੀ ਹੈ। ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬੀਸੀਸੀਆਈ ਹੁਣ ਵਨਡੇਅ ਦੀ ਕਪਤਾਨੀ ਵਿਰਾਟ ਦੀ ਥਾਂ ਰੋਹਿਤ ਨੂੰ ਸੌਂਪਣ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਤਾਂ ਨਹੀਂ ਹੋਈ ਹੈ। ਹੁਣ ਵਿਰਾਟ ਕੋਹਲੀ ਨੂੰ ਲੈ ਕੇ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਹੈ ਕਿ ਉਹ ਵੈਸਟਇੰਡੀਜ਼ ਦੌਰੇ 'ਤੇ ਜਾ ਸਕਦੇ ਹਨ। ਭਾਰਤੀ ਟੀਮ ਅਗਲੇ ਮਹੀਨੇ ਕੈਰੇਬਿਆਈ ਦੌਰੇ 'ਤੇ ਜਾ ਸਕਦੇ ਹਨ।

ਇਹ ਦੌਰਾ ਇਕ ਮਹੀਨਾ ਚੱਲੇਗਾ ਜਿਸ ਵਿਚ ਟੀਮ ਇੰਡੀਆ ਨੂੰ ਵਨਡੇਅ, ਟੀ-20 ਤੇ ਟੈਸਟ ਸੀਰੀਜ਼ ਖੇਡਣੀ ਹੈ। ਪਹਿਲਾਂ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਇਸ ਦੌਰੇ ਲਈ ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਵਿਰਾਟ ਨੇ ਇਹ ਫੈਸਲਾ ਅਚਾਨਕ ਕਿਉਂ ਲਿਆ ਤਾਂ ਖ਼ਬਰਾਂ ਮੁਤਾਬਿਕ ਇਸ ਦੇ ਪਿੱਛੇ ਵਜ੍ਹਾ ਉਨ੍ਹਾਂ ਦੀ ਵਨਡੇਅ ਦੀ ਕਪਤਾਨੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਵਿਰਾਟ ਨੂੰ ਟੈਸਟ ਤੇ ਰੋਹਿਤ ਨੂੰ ਵਨਡੇਅ ਦੇ ਤੌਰ 'ਤੇ ਸਾਬਿਤ ਕਰਨਾ ਚਾਹੁੰਦੇ ਹਨ। ਇਸ ਕਰਕੇ ਉਨ੍ਹਾਂ ਨੇ ਆਰਾਮ ਕਰਨ ਦਾ ਫੈਸਲਾ ਤਿਆਗ ਦਿੱਤਾ ਹੈ।

ਗੌਰਤਲਬ ਹੈ ਕਿ ਟੀਮ ਇੰਡੀਆ ਦਾ ਕੈਰੇਬਿਆਈ ਦੌਰਾ ਤਿੰਨ ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਤਿੰਨ ਟੀ 20 ਫਿਰ ਤਿੰਨ ਵਨਡੇਅ ਤੇ ਇਸ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ 19 ਜੁਲਾਈ ਨੂੰ ਕੀਤਾ ਜਾਵੇਗੀ।

Posted By: Amita Verma